ਢਾਕਾ: ਭਾਰਤ ਤੋਂ ਘਰੇਲੂ ਸੀਰੀਜ਼ ਹਾਰਨ ਤੋਂ ਬਾਅਦ ਬੰਗਲਾਦੇਸ਼ ਦੇ ਮੁੱਖ ਕੋਚ ਰਸੇਲ ਡੋਮਿੰਗੋ ਨੇ ਅਸਤੀਫਾ ਦੇ ਦਿੱਤਾ ਹੈ। ਸਟੀਵ ਰੋਡਸ ਨੂੰ ਮੁੱਖ ਕੋਚ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਡੋਮਿੰਗੋ ਸਤੰਬਰ 2019 ਵਿੱਚ ਬੰਗਲਾਦੇਸ਼ ਟੀਮ ਵਿੱਚ ਸ਼ਾਮਲ ਹੋਇਆ ਸੀ। ਉਨ੍ਹਾਂ ਦਾ ਕਾਰਜਕਾਲ 2023 ਵਿਸ਼ਵ ਕੱਪ ਤੋਂ ਬਾਅਦ ਤੱਕ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਕ੍ਰਿਕਟ ਸੰਚਾਲਨ ਦੇ ਮੁਖੀ ਜਲਾਲ ਯੂਨਸ ਨੇ ਕ੍ਰਿਕਬਜ਼ ਨੂੰ ਦੱਸਿਆ, “ਡੋਮਿੰਗੋ ਨੇ ਕੱਲ੍ਹ ਆਪਣਾ ਅਸਤੀਫਾ ਦਿੱਤਾ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਗਿਆ ਹੈ।”
ਡੋਮਿੰਗੋ ਦੇ ਤਹਿਤ ਬੰਗਲਾਦੇਸ਼ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਜਿੱਤੀ ਅਤੇ ਨਿਊਜ਼ੀਲੈਂਡ ‘ਚ ਪਹਿਲਾ ਟੈਸਟ ਜਿੱਤਿਆ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਅਤੇ ਭਾਰਤ ਖਿਲਾਫ ਵਨਡੇ ਸੀਰੀਜ਼ ਵੀ ਜਿੱਤੀ ਸੀ। ਭਾਰਤ ਤੋਂ ਪਹਿਲਾ ਟੈਸਟ 188 ਦੌੜਾਂ ਨਾਲ ਹਾਰਨ ਤੋਂ ਬਾਅਦ ਬੰਗਲਾਦੇਸ਼ ਨੇ ਦੂਜਾ ਟੈਸਟ ਤਿੰਨ ਵਿਕਟਾਂ ਨਾਲ ਹਾਰਿਆ।
ਮੀਰਪੁਰ ਟੈਸਟ ਤੋਂ ਬਾਅਦ ਹੀ ਯੂਨਿਸ ਨੇ ਬਦਲਾਅ ਦੇ ਸੰਕੇਤ ਦਿੱਤੇ ਸਨ। ਉਸ ਨੇ ਕਿਹਾ ਸੀ, ‘ਸਾਨੂੰ ਅਜਿਹੇ ਕੋਚ ਦੀ ਜ਼ਰੂਰਤ ਹੈ, ਜਿਸ ਦਾ ਟੀਮ ‘ਤੇ ਪ੍ਰਭਾਵ ਹੋਵੇ। ਅਸੀਂ ਜਲਦੀ ਹੀ ਬਦਲਾਅ ਕਰਾਂਗੇ। ਸਾਨੂੰ ਮਜ਼ਬੂਤ ਟੀਮ ਬਣਾਉਣੀ ਹੋਵੇਗੀ। ਸਾਨੂੰ ਕੋਚਾਂ ਦੀ ਨਹੀਂ, ਸਲਾਹਕਾਰਾਂ ਦੀ ਲੋੜ ਹੈ।