ਲੰਡਨ: ਭਾਰਤੀ ਮੂਲ ਦੇ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਸਨੇ ਰਸਮੀ ਤੌਰ ‘ਤੇ ਪ੍ਰਧਾਨ ਮੰਤਰੀ ਵਜੋਂ ਲਿਜ਼ ਟਰਸ ਦੀ ਥਾਂ ਲੈਣ ਲਈ ਨਵਾਂ ਨੇਤਾ ਚੁਣਨ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ ਅਤੇ ਆਰਥਿਕਤਾ ਨੂੰ ਸੁਧਾਰਨ ਦਾ ਵਾਅਦਾ ਕੀਤਾ ਹੈ। 42 ਸਾਲਾ ਸੁਨਕ ਨੂੰ ਸੰਸਦ ‘ਚ ਘੱਟੋ-ਘੱਟ 128 ਟੋਰੀ ਮੈਂਬਰਾਂ ਦੇ ਸਮਰਥਨ ਨਾਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਦੌੜ ‘ਚ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਹੈ।
ਰਿਸ਼ੀ ਸੁਨਕ ਅਤੇ ਪੈਨੀ ਦੇ ਵਿਚਕਾਰ ਮੁਕਾਬਲਾ
ਦਰਅਸਲ, ਸੁਨਕ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਲਿਜ਼ ਟਰਸ ਦੇ ਅਸਤੀਫੇ ਤੋਂ ਬਾਅਦ ਬੋਰਿਸ ਜੌਨਸਨ, ਰਿਸ਼ੀ ਸੁਨਕ ਅਤੇ ਪੇਨੀ ਮੋਰਡੋਂਟ ਦੇ ਨਾਂ ਸਾਹਮਣੇ ਆਏ ਸਨ। ਪਰ ਜਾਨਸਨ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਮੈਚ ਰਿਸ਼ੀ ਸੁਨਕ ਅਤੇ ਪੇਨੀ ਵਿਚਾਲੇ ਰਹਿ ਗਿਆ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਸੁਨਕ ਦੀ ਜਿੱਤ ਲਗਭਗ ਤੈਅ ਹੈ।