ਭਾਰਤੀ ਫੌਜ ਆਪਣੀ ਵਰਦੀ ਨੂੰ ਬਦਲਣ ਵਾਲੀ ਹੈ। ਸੂਤਰਾਂ ਦੇ ਅਨੁਸਾਰ ਫਲੈਗ ਰੈਂਕ ਦੇ ਅਫ਼ਸਰ ਯਾਨੀ ਬ੍ਰਿਗੇਡੀਅਰ ‘ਤੇ ਇਨ੍ਹਾਂ ਤੋਂ ਉੱਪਰ ਵਾਲੇ ਸੀਨੀਅਰ ਅਧਿਕਾਰੀਆਂ ਦੀ ਵਰਦੀ ਇੱਕੋ ਵਰਗੀ ਹੋਣ ਜਾ ਰਹੀ ਹੈ। ਦੂਸਰੇ ਪਾਸੇ ਫੌਜ ਦੇ ਕਰਨਲ ਤੇ ਹੇਠਾਂ ਦੇ ਰੈਂਕ ਦੇ ਅਫਸਰਾਂ ਦੀ ਵਰਦੀ ਵਿੱਚ ਕੁਝ ਨਹੀਂ ਬਦਲਣ ਵਾਲਾ ।
ਸੂਤਰਾਂ ਨੇ ਦੱਸਿਆ ਹੈ ਕਿ ਭਾਰਤੀ ਫੌਜ ਨੇ ਮੂਲ ਕੇਡਰ ਅਤੇ ਪੋਸਟਿੰਗ ਦੀ ਫਿਕਰ ਕੀਤੇ ਬਗੈਰ ਸੀਨੀਅਰ ਫਲੈਗ ਰੈਂਕ ਦੇ ਅਧਿਕਾਰੀਆਂ ਲਈ ਵਰਦੀ ਇੱਕੋ ਵਰਗੀ ਕਰਨ ਦਾ ਫੈਸਲਾ ਕਰ ਲਿਆ ਹੈ। ਵੱਡੀ ਗੱਲ ਇਹ ਹੈ ਕਿ ਇਹ ਫੈਸਲਾ ਕੁਝ ਦਿਨ ਪਹਿਲਾ ਹੀ ਹੋਈ ਆਰਮੀ ਕਮਾਂਡਰਾਂ ਦੀ ਕਾਨਫਰੰਸ ਦੌਰਾਨ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਮਗਰੋਂ ਕੀਤਾ ਗਿਆ ਹੈ।
ਸੂਚਨਾ ਦੇ ਅਨੁਸਾਰ ਬ੍ਰਿਗੇਡੀਅਰ ਅਤੇ ਇਨ੍ਹਾਂ ਤੋਂ ਉੱਪਰ ਦੇ ਰੈਂਕ ਦੇ ਸੀਨੀਅਰ ਅਫਸਰਾਂ ਦੇ ਹੈੱਡਗੇਅਰ,ਮੋਢੇ ਰੈਂਕ ਬੈਜ, ਗੋਰਗੇਟ ਪੈਚ, ਬੈਲਟ ਅਤੇ ਬੂਟ ਹੁਣ ਮਿਆਰੀ ਤੇ ਆਮ ਹੋ ਜਾਣ ਵਾਲੇ ਹਨ। ਦੂਸਰੇ ਪਾਸੇ ਫਲੈਗ ਰੈਂਕ ਅਫ਼ਸਰ ਡੋਰੀ ਨਹੀਂ ਪਾਵੇਂਗਾ । ਸਾਰੇ ਬਦਲਾਅ ਇਸ ਸਾਲ ਅਗਸਤ ਮਹੀਨੇ ਤੋਂ ਲਾਗੂ ਹੋਣ ਵਾਲੇ ਹਨ। ਭਾਰਤੀ ਫੌਜ ਵਿੱਚ 16 ਰੈਂਕ ਦੱਸੇ ਜਾ ਰਹੇ ਹਨ। ਸਾਰੇ ਰੈਂਕਾਂ ਨੂੰ ਤਿੰਨ ਹਿਸਿਆਂ ਵਿੱਚ ਵੰਡ ਕੀਤੀ ਗਈ ਹੈ।