Nation Post

ਭਾਰਤੀ ਕ੍ਰਿਕਟਰ ਤਾਨੀਆ ਭਾਟੀਆ ਦਾ ਸਾਮਾਨ ਤੇ ਨਕਦੀ ਚੋਰੀ, ਈਸੀਬੀ ਤੋਂ ਕੀਤੀ ਜਾਂਚ ਦੀ ਮੰਗ

ਲੰਡਨ/ਕੋਲਕਾਤਾ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਿਕਟਕੀਪਰ ਤਾਨੀਆ ਸਪਨਾ ਭਾਟੀਆ ਕ੍ਰਿਕਟ ਸੀਰੀਜ਼ ਲਈ ਲੰਡਨ ਦੌਰੇ ‘ਤੇ ਹੈ ਪਰ ਉੱਥੇ ਉਸ ਦੇ ਨਾਲ ਹਾਦਸਾ ਵਾਪਰ ਗਿਆ। ਦਰਅਸਲ ਤਾਨੀਆ ਨੇ ਲੰਡਨ ਦੇ ਹੋਟਲ ਸਟਾਫ ‘ਤੇ ਚੋਰੀ ਦਾ ਇਲਜ਼ਾਮ ਲਗਾਇਆ ਹੈ। ਉਸਦਾ ਕਹਿਣਾ ਹੈ ਕਿ ਲੰਡਨ ਦੇ ਮੈਰੀਅਟ ਹੋਟਲ ਵਿੱਚ ਟੀਮ ਦੇ ਠਹਿਰਨ ਦੌਰਾਨ ਉਸਦੇ ਕਮਰੇ ਵਿੱਚੋਂ ਨਕਦੀ ਅਤੇ ਹੋਰ ਸਮਾਨ ਚੋਰੀ ਹੋ ਗਿਆ ਸੀ।

ਉਨ੍ਹਾਂ ਮਾਮਲੇ ਦੀ ਜਲਦੀ ਜਾਂਚ ਅਤੇ ਹੱਲ ਕਰਨ ਦੀ ਮੰਗ ਵੀ ਕੀਤੀ। ਤਾਨੀਆ ਨੇ ਅਗਲੇ ਟਵੀਟ ਵਿੱਚ ਕਿਹਾ, “ਇਸ ਮਾਮਲੇ ਦੀ ਜਲਦੀ ਜਾਂਚ ਅਤੇ ਹੱਲ ਦੀ ਉਮੀਦ ਹੈ। ਇੰਗਲੈਂਡ ਕ੍ਰਿਕਟ ਬੋਰਡ (ਈ.ਸੀ.ਬੀ.) ਦੀ ਪਸੰਦ ਦੇ ਇੱਕ ਹੋਟਲ ਦੀ ਸੁਰੱਖਿਆ ਵਿੱਚ ਇਸ ਤਰ੍ਹਾਂ ਦੀਆਂ ਖਾਮੀਆਂ ਹੈਰਾਨੀਜਨਕ ਹਨ। ਉਮੀਦ ਹੈ ਕਿ ਉਹ ਵੀ ਇਸ ਵੱਲ ਧਿਆਨ ਦੇਣਗੇ।” ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਅਤੇ ਵਨਡੇ ਸੀਰੀਜ਼ ਲਈ ਇੰਗਲੈਂਡ ਗਈ ਸੀ। ਵਿਕਟਕੀਪਰ ਤਾਨੀਆ ਭਾਟੀਆ ਟੀ-20 ਸੀਰੀਜ਼ ਲਈ ਚੁਣੀ ਗਈ 16 ਮੈਂਬਰੀ ਟੀਮ ਦਾ ਹਿੱਸਾ ਸੀ।

Exit mobile version