Saturday, April 19, 2025
HomeBreakingਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਬਣੇ ਪਿਤਾ; ਘਰ ਧੀ...

ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਬਣੇ ਪਿਤਾ; ਘਰ ਧੀ ਨੇ ਲਿਆ ਜਨਮ |

ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਇੱਕ ਧੀ ਦੇ ਪਿਤਾ ਬਣ ਚੁੱਕੇ ਹਨ। ਤੇਜਸਵੀ ਯਾਦਵ ਨੇ 27 ਮਾਰਚ ਸਵੇਰੇ 9:53 ‘ਤੇ ਬੱਚੀ ਦੀ ਫੋਟੋ ਦੇ ਨਾਲ ਸੋਸ਼ਲ ਮੀਡਿਆ ‘ਤੇ ਕਿਹਾ ਕਿ ਭਗਵਾਨ ਨੇ ਖੁਸ਼ੀ ‘ਚ ਬੇਟੀ ਰਤਨਾ ਦੇ ਰੂਪ ‘ਚ ਤੋਹਫਾ ਭੇਜਿਆ ਹੈ।ਤੇਜਸਵੀ ਯਾਦਵ ਦੇ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਬੱਚੀ ਆਉਣ ‘ਤੇ ਖੁਸ਼ੀ ਜ਼ਾਹਿਰ ਕੀਤੀ ।

ਬੱਚੀ ਦੇ ਆਉਣ ਦੀ ਖੁਸ਼ੀ ਵਿੱਚ ਤੇਜਸਵੀ ਯਾਦਵ ਨੇ ਵਿਧਾਨ ਸਭਾ ਵਿੱਚ ਸਭ ਨੂੰ ਮਿਠਾਈ ਖਿਲਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡਿਆ ‘ਤੇ ਕਿਹਾ ਸੀ ਕਿ ਨਵਰਾਤਰੀ ਦੇ ਇਸ ਸ਼ੁਭ ਮੌਕੇ ‘ਤੇ ਸਾਡੇ ਪਰਿਵਾਰ ‘ਚ ਨਵੇਂ ਮੈਂਬਰ ਦਾ ਸ਼ਾਮਿਲ ਹੋਣਾ ਇਸ ਗੱਲ ਦਾ ਸ਼ੁਭ ਸੰਕੇਤ ਹੈ ਕਿ ਮਾਂ ਦੁਰਗਾ ਨੇ ਆਪਣਾ ਆਸ਼ੀਰਵਾਦ ਭੇਜਿਆ ਹੈ |ਹੁਣ ਸਾਰੀਆਂ ਮੁਸ਼ਕਲਾਂ ਬਹੁਤ ਛੇਤੀ ਦੂਰ ਹੋ ਜਾਣਗੀਆਂ |

ਤੇਜਸਵੀ ਦੀ ਭੈਣ ਰੋਹਿਣੀ ਆਚਾਰੀਆ ਨੇ ਵੀ ਭਰਾ ਅਤੇ ਭਾਬੀ ਰਾਜਸ਼੍ਰੀ ਨੂੰ ਘਰ ਵਿੱਚ ਬੱਚੀ ਦੇ ਆਉਣ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਛੋਟੀ ਮਾਸੀ ਰੋਹਿਣੀ ਨੇ ਵੀ ਬੱਚੀ ਦੀ ਫੋਟੋ ਨਾਲ ਟਵੀਟ ਕੀਤੇ ਹਨ। ਉਨ੍ਹਾਂ ਟਵੀਟ ਵਿਚ ਕਿਹਾ ਕਿ ਭੈਣ-ਭਰਾ ਦੇ ਚਿਹਰਿਆਂ ‘ਤੇ ਮੁਸਕਰਾਹਟ ਹੋਵੇ, ਘਰ ‘ਚ ਹਮੇਸ਼ਾ ਖੁਸ਼ੀਆਂ ਰਹਿਣ। ਵੱਡੀ ਮਾਸੀ ਮੀਸਾ ਭਾਰਤੀ ਨੇ ਵੀ ਬੱਚੀ ਦੀ ਫੋਟੋ ਤੇ ਟਵੀਟ ਕਰਕੇ ਕਿਹਾ – ਸਾਡੀ ਪਿਆਰੀ ਧੀ ਘਰ ਵਿੱਚ ਆਈ ਹੈ |

RELATED ARTICLES

LEAVE A REPLY

Please enter your comment!
Please enter your name here

Most Popular

Recent Comments