ਬਾਲੀਵੁੱਡ ਦੇ ਸਟਾਰ ਜੋੜੇ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਹਮੇਸ਼ਾ ਤੋਂ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਫੈਨਸ ਨੂੰ ਆਪਣੀ ਪਿਆਰੀ ਧੀ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝੀਆਂ ਕਰਦੇ ਰਹਿੰਦੇ ਹਨ,ਪਰ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਸੋਸ਼ਲ ਮੀਡੀਆ ਪੋਸਟਾਂ ‘ਤੇ ਆਪਣੀ ਧੀ ਦਾ ਚਿਹਰਾ ਕਦੇ ਦਿਖਾਇਆ ਨਹੀਂ ਸੀ ਅਤੇ ਸਟਾਰ ਜੋੜੇ ਦੇ ਫੈਨਸ ਉਨ੍ਹਾਂ ਦੀ ਧੀ ਦੇਵੀ ਦਾ ਚਿਹਰਾ ਦੇਖਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ।
ਆਖਿਰਕਾਰ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਬੁੱਧਵਾਰ 5 ਅਪ੍ਰੈਲ ਦੀ ਰਾਤ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਸਵੀਰ ਰਹੀ ਆਪਣੀ ਪਿਆਰੀ ਧੀ ਦੇਵੀ ਦਾ ਚਿਹਰਾ ਦਿਖਾ ਦਿੱਤਾ ਹੈ। ਇਸ ਤਸਵੀਰ ਦੇ ਨਾਲ ਬਿਪਾਸ਼ਾ ਬਾਸੂ ਨੇ ਕਿਹਾ ਹੈ ਕਿ, “ਹੈਲੋ ਵਰਲਡ… ਮੈਂ ਦੇਵੀ ਹਾਂ।” ਇਸ ਤਸਵੀਰ ‘ਚ ਦੇਵੀ ਪਿੰਕ ਪਹਿਰਾਵੇ ਤੇ ਮੈਚਿੰਗ ਹੇਅਰਬੈਂਡ ਵਾਲੀ ਲੁੱਕ ‘ਚ ਨਜ਼ਰ ਆ ਰਹੀ ਹੈ ਅਤੇ ਬਹੁਤ ਕਿਊਟ ‘ਤੇ ਪਿਆਰੀ ਲੱਗ ਰਹੀ ਹੈ |
ਇਸ ਦੇ ਨਾਲ ਹੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਧੀ ਦੇਵੀ ਦਾ ਚਿਹਰਾ ਦੇਖਣ ਤੋਂ ਬਾਅਦ ਫੈਨਸ ਉਨ੍ਹਾਂ ਦੀ ਧੀ ਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦੇ ਰਹੇ ਹਨ।