ਜਲੰਧਰ : ਫਿਲੌਰ ਬਿਜਲੀ ਬੋਰਡ ਦੇ ਮੁੱਖ ਦਫਤਰ ‘ਚ ਜ਼ੋਰਦਾਰ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਬਿਜਲੀ ਬੋਰਡ ਦਾ ਦਫ਼ਤਰ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਗਵਾੜਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਦਫਤਰ ਸੜ ਕੇ ਸੁਆਹ ਹੋ ਚੁੱਕਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੜ੍ਹਾ ਵਿੱਚ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਅੰਦਰ ਬਣੇ ਇੱਕ ਹਿੱਸੇ ਵਿੱਚ ਵੱਡੇ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ। ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ‘ਆਪ’ ਆਗੂ ਵਰਿੰਦਰ ਸੈਣੀ ਨੇ ਫਾਇਰ ਬਿ੍ਗੇਡ ਦੇ ਦਫ਼ਤਰ ਫਗਵਾੜਾ ਨੂੰ ਸੂਚਿਤ ਕੀਤਾ ਅਤੇ ਉੱਥੋਂ ਗੱਡੀਆਂ ਮੰਗਵਾਈਆਂ | ਫਾਇਰ ਬ੍ਰਿਗੇਡ ਦੀ ਗੱਡੀ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਦੱਸ ਦੇਈਏ ਕਿ ਫਿਲੌਰ ਸ਼ਹਿਰ ਲਈ ਪੰਜਾਬ ਸਰਕਾਰ ਵੱਲੋਂ ਦੋ ਫਾਇਰ ਬ੍ਰਿਗੇਡ ਗੱਡੀਆਂ ਦਿੱਤੀਆਂ ਗਈਆਂ ਸਨ। ਪਰ ਪਿਛਲੇ 4 ਮਹੀਨਿਆਂ ਤੋਂ ਜਿਹੜੇ ਵਾਹਨ ਉਥੇ ਕਬਾੜ ਖੜ੍ਹੇ ਹੋ ਰਹੇ ਹਨ, ਉਨ੍ਹਾਂ ਨੂੰ ਚਲਾਉਣ ਲਈ ਸਰਕਾਰ ਵੱਲੋਂ ਨਾ ਤਾਂ ਡਰਾਈਵਰ ਅਤੇ ਨਾ ਹੀ ਅੱਗ ਬੁਝਾਊ ਯੰਤਰ ਦਿੱਤੇ ਗਏ ਹਨ।