Friday, November 15, 2024
HomeBreakingਫਿਲਮ ‘ਦਿ ਕੇਰਲਾ ਸਟੋਰੀ’ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ‘ਚ...

ਫਿਲਮ ‘ਦਿ ਕੇਰਲਾ ਸਟੋਰੀ’ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ‘ਚ ਵੀ ਹੋਣ ਜਾ ਰਹੀ ਟੈਕਸ ਫ੍ਰੀ |

ਫਿਲਮ ‘ਦਿ ਕੇਰਲ ਸਟੋਰੀ’ ਨੂੰ ਕੁਝ ਸੂਬੇ ਰੋਕ ਲਗਾ ਰਹੇ ਹਨ ਤੇ ਕੁਝ ਸੂਬੇ ਇਸ ਨੂੰ ਟੈਕਸ ਫ੍ਰੀ ਕਰਨ ਦੀ ਮੰਗ ਕਰਦੇ ਹਨ। ਇਸੇ ਦੌਰਾਨ, ਮੱਧ ਪ੍ਰਦੇਸ਼ ਤੋਂ ਮਗਰੋਂ ਉੱਤਰ ਪ੍ਰਦੇਸ਼ ‘ਚ ਵੀ ਫਿਲਮ ਨੂੰ ਟੈਕਸ ਮੁਕਤ ਕੀਤਾ ਜਾਣ ਵਾਲਾ ਹੈ । ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੇ ਸੋਸ਼ਲ ਮੀਡਿਆ ਤੇ ਟਵੀਟ ਕਰਕੇ ਇਸ ਫਿਲਮ ਨੂੰ ਟੈਕਸ ਮੁਕਤ ਕਰਨ ਦੀ ਸੂਚਨਾ ਸਾਂਝੀ ਕੀਤੀ ਹੈ।

kerala story taxfree up

ਜਾਣਕਾਰੀ ਦੇ ਅਨੁਸਾਰ ਸੀਐਮ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ‘ਚ ਇਸ ਫਿਲਮ ‘ਤੇ ਰੋਕ ਲਗਾਈ ਹੋਈ ਹੈ। ਸੀਐਮ ਯੋਗੀ ਆਦਿਤਿਆਨਾਥ ਨੇ ਵੀ ਸੋਸ਼ਲ ਮੀਡਿਆ ਤੇ ਟਵੀਟ ਕਰਕੇ ਕਿਹਾ ਹੈ ਕਿ ਫਿਲਮ ‘ਦਿ ਕੇਰਲ ਸਟੋਰੀ’ ਨੂੰ ਰਾਜ ਵਿੱਚ ਟੈਕਸ ਫ੍ਰੀ ਹੋਵੇਗੀ। ਫਿਲਮ ਦੇ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਹੀ ਇਸ ਫਿਲਮ ‘ਤੇ ਵਿਵਾਦ ਹੋ ਰਿਹਾ ਹੈ ਪਰ ਵਿਵਾਦ ਹੋਣ ਦੇ ਬਾਵਜੂਦ ਇਸ ਫਿਲਮ ਨੂੰ ਕੁਝ ਸੂਬਿਆਂ ਨੇ ਟੈਕਸ ਫ੍ਰੀ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਨੀਵਾਰ ਯਾਨੀ 6 ਮਈ ਨੂੰ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਰਾਜ ‘ਚ ਟੈਕਸ ਫ੍ਰੀ ਕਰਨ ਦੀ ਜਾਣਕਾਰੀ ਦੇ ਦਿੱਤੀ ਸੀ।

The Kerala Story: 8 Rare Facts You Never Knew! - Jaano India

ਦਿੱਲੀ ਅਤੇ ਮਹਾਰਾਸ਼ਟਰ ਵਿੱਚ ਵੀ ਇਸ ਫਿਲਮ ਨੂੰ ਟੈਕਸ ਫ੍ਰੀ ਕਰਨ ਦੀ ਮੰਗ ਹੋ ਰਹੀ ਹੈ। ਮਹਾਰਾਸ਼ਟਰ ਦੇ ਨਾਸਿਕ ‘ਚ ਹਿੰਦੂ ਸਕਲ ਸਮਾਜ ਨੇ ਕਿਹਾ ਹੈ ਕਿ ਫਿਲਮ ‘ਦਿ ਕੇਰਲ ਸਟੋਰੀ’ ਰਾਹੀਂ ਲਵ ਜੇਹਾਦ ਦੀ ਪੂਰੀ ਜਾਣਕਾਰੀ ਲੋਕਾਂ ਨੂੰ ਪਤਾ ਲੱਗਣ ਵਾਲੀ ਹੈ। ਲੋਕਾਂ ਨੂੰ ਆਸ ਹੈ ਕਿ ਸੀਐਮ ਏਕਨਾਥ ਸ਼ਿੰਦੇ ਇਸ ਫਿਲਮ ਨੂੰ ਟੈਕਸ ਫ੍ਰੀ ਕਰਨਗੇ ।

RELATED ARTICLES

LEAVE A REPLY

Please enter your comment!
Please enter your name here

Most Popular

Recent Comments