ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ (Randeep Singh Surjewala)
ਨੇ ਇੱਕ ਵਾਰ ਫਿਰ ਭਾਜਪਾ ‘ਤੇ ਹਮਲਾ ਬੋਲਿਆ ਹੈ। ਇਸ ਵਾਰ ਉਨ੍ਹਾਂ ਨੇ ਪੱਤਰਕਾਰ ਜਤਿੰਦਰ ਅਹਲਾਵਤ ਖਿਲਾਫ ਐਫਆਈਆਰ ਦੇ ਮਾਮਲੇ ‘ਚ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ‘ਸਿਟੀ ਤਹਿਲਕਾ ਪਾਣੀਪਤ ਲੋਕਲ ਨਿਊਜ਼ ਚੈਨਲ’ ਦੇ ਜਤਿੰਦਰ ਅਹਲਾਵਤ ‘ਤੇ ਹਰਿਆਣਾ ਪੁਲਿਸ ਵੱਲੋਂ ਐਫਆਈਆਰ ਦਰਜ ਕਰਨਾ ਭਾਜਪਾ-ਜੇਜੇਪੀ ਦੀ ਮੀਡੀਆ ਨੂੰ ਦਬਾਉਣ ਅਤੇ ਧਮਕੀਆਂ ਦੇਣ ਦੀ ਵਿਰੋਧੀ ਸੋਚ ਹੈ। ਉਨ੍ਹਾਂ ਕਿਹਾ ਕਿ ਸੱਤਾ ਦਾ ਹੰਕਾਰ ਉਨ੍ਹਾਂ ‘ਤੇ ਹਾਵੀ ਹੈ ਅਤੇ ਇਸੇ ਕਾਰਨ ਹਰਿਆਣਾ ਦੇ ਪੱਤਰਕਾਰਾਂ ‘ਤੇ ਵਾਰ-ਵਾਰ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾ ਰਹੇ ਹਨ।
हरियाणा पुलिस द्वारा ‘सिटी तहलका पानीपत लोकल न्यूज़ चैनल’ के जितेंद्र अहलावत पर FIR दर्ज करना मीडिया को दबाने और धमकाने की भाजपा-जजपा की प्रेस विरोधी सोच है।
सत्ता का अहंकार इन पर हावी है और इसी के कारण हरियाणा के पत्रकारों पर बार-बार पुलिस केस दर्ज किए जा रहे हैं।
— Randeep Singh Surjewala (@rssurjewala) April 20, 2022
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਪਾਣੀਪਤ ਦੇ ਸ਼ਹਿਰ ਤਹਿਲਕਾ ਲੋਕਲ ਨਿਊਜ਼ ਚੈਨਲ ਦੇ ਪੱਤਰਕਾਰ ਜਤਿੰਦਰ ਅਹਲਾਵਤ ‘ਤੇ ਆਪਣੇ ਚੈਨਲ ‘ਤੇ ਨਗਰ ਨਿਗਮ ਦੀ ਕਾਰਵਾਈ ਦੀਆਂ ਕੁਝ ਵੀਡੀਓਜ਼ ਪ੍ਰਸਾਰਿਤ ਕਰਨ ਦਾ ਦੋਸ਼ ਹੈ। ਜਿਸ ਕਾਰਨ ਪੱਤਰਕਾਰ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ। ਇਸੇ ਸ਼ਹਿਰ ਦੇ ਕਮਿਸ਼ਨਰ ਨੇ ਐਫਆਈਆਰ ਵਿੱਚ ਕਿਹਾ ਹੈ ਕਿ ਪੱਤਰਕਾਰ ਨੇ ਨਿਗਮ ਦਾ ਅਕਸ ਖਰਾਬ ਕਰਨ ਲਈ ਵੀਡੀਓ ਵਾਇਰਲ ਕੀਤੀ ਸੀ।