ਪੰਜਾਬ ਦੇ ਮੋਹਾਲੀ ਦੇ ਫੇਜ਼-9 ਸਥਿਤ ਇੱਕ ਹੋਟਲ ਵਿੱਚ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਹੋਟਲ ਦੇ ਸਟਾਫ ਨੇ ਪੁਲਿਸ ਕਾਂਸਟੇਬਲ ਦੇ ਕਮਰੇ ‘ਚ ਜਾ ਕੇ ਦੇਖਿਆ ‘ਤੇ ਕਾਂਸਟੇਬਲ ਖੂਨ ਨਾਲ ਲੱਥਪੱਥ ਪਿਆ ਸੀ ।
ਸੂਤਰਾਂ ਦੇ ਅਨੁਸਾਰ ਪੁਲਿਸ ਕਾਂਸਟੇਬਲ ਨੂੰ ਨੇੜੇ ਦੇ ਹਸਪਤਾਲ ਲੈ ਕੇ ਜਾਣ ਦੀ ਜਗ੍ਹਾ ਤੇ ਹੋਟਲ ਸਟਾਫ਼ ਉਸ ਨੂੰ ਸੈਕਟਰ-32 ਜੀਐਮਸੀਐਚ ਚੰਡੀਗੜ੍ਹ ਲੈ ਗਏ, ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਅਸ਼ਵਨੀ ਵਾਸੀ ਸੈਕਟਰ-26 ਪੁਲਿਸ ਚੰਡੀਗੜ੍ਹ ਵਜੋਂ ਕੀਤੀ ਗਈ ਹੈ। ਮ੍ਰਿਤਕ ਦੇ ਪਿਤਾ ਈਸ਼ਵਰ ਵੀ ਚੰਡੀਗੜ੍ਹ ਪੁਲਿਸ ਵਿੱਚ ASI ਹਨ ਜੋ ਕਿ ਇਸ ਵੇਲੇ ਸੈਕਟਰ-19 ਥਾਣੇ ਵਿੱਚ ਤਇਨਾਤ ਹਨ।
ਸੂਤਰਾਂ ਦੇ ਅਨੁਸਾਰ, ਹੌਲਦਾਰ ਅਸ਼ਵਨੀ ਵੱਲੋ ਆਤਮਹੱਤਿਆ ਕਰਨ ਤੋਂ ਪਹਿਲਾਂ ਫੋਨ ਕੀਤਾ ਗਿਆ ਸੀ। ਉਨ੍ਹਾਂ ਨੇ ਫੋਨ ਅਟੈਂਡੈਂਟ ਨੂੰ ਕਿਹਾ ਸੀ ਕਿ ਉਹ ਆਤਮਹੱਤਿਆ ਕਰਨ ਲੱਗਾ ਹੈ।ਮੋਹਾਲੀ ਪੁਲਿਸ ਅਸ਼ਵਨੀ ਦੇ ਫੋਨ ਦੀ ਰਿਕਾਰਡਿੰਗ ਤੋਂ ਪਤਾ ਕਰਨ ਲਈ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਤੋਂ ਪੁੱਛ ਪੜਤਾਲ ਕਰ ਰਹੇ ਹਨ, ਕਾਂਸਟੇਬਲ ਨੇ ਅੰਤਿਮ ਵਾਰ ਗੱਲ ਕਿਸ ਨਾਲ ਕੀਤੀ ਤੇ ਉਹ ਕਿਸ ਕਾਰਨ ਬੇਚੈਨ ਸੀ।
ਸੂਚਨਾ ਦੇ ਅਨੁਸਾਰ ਕਾਂਸਟੇਬਲ ਅਸ਼ਵਨੀ ਪਰਿਵਾਰ ਦਾ ਇਕੱਲਾ-ਇਕੱਲਾ ਪੁੱਤ ਸੀ। ਉਨ੍ਹਾਂ ਦਾ ਵਿਆਹ 7 ਸਾਲ ਪਹਿਲਾ ਹੋ ਚੁੱਕਿਆ ਸੀ। ਅਸ਼ਵਨੀ ਆਪਣੇ ਮਗਰ ਮਾਪੇ,ਪਤਨੀ ਅਤੇ ਛੋਟੀ ਬੱਚੀ ਨੂੰ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਹੈ ਕਿ ਅਸ਼ਵਨੀ 10 ਮਈ ਦੀ ਸਵੇਰ ਨੂੰ ਸੈਕਟਰ-26 ਵਿਚ ਸੀ ਤੇ ਕੁਝ ਵਿਅਕਤੀਆਂ ਨੂੰ ਵੀ ਮਿਲ ਕੇ ਗਿਆ। ਇਸ ਤੋਂ ਮਗਰੋਂ ਉਹ ਘਰ ਚ ਇਹ ਦੱਸ ਕੇ ਗਿਆ ਕਿ ਉਹ ਕੰਮ ‘ਤੇ ਜਾ ਰਿਹਾ ਹੈ ਪਰ ਉਹ ਆਪਣੇ ਕੰਮ ਦੀ ਜਗ੍ਹਾ ਹੋਟਲ ਪਹੁੰਚਿਆ ਸੀ।