ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਨੀਆਂ ਦੀ ਯਾਤਰਾ ਨੂੰ ਪੂਰਾ ਕਰਕੇ ਪੰਜ ਤੱਤਾਂ ‘ਚ ਵਿਲੀਨ ਹੋ ਚੁੱਕੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਾਦਲ ਵਿਖੇ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਭੀੜ ਪਹੁੰਚੀ ਹੋਈ ਹੈ |ਇਸ ਦੇ ਨਾਲ ਹੀ ਵੱਡੇ-ਵੱਡੇ ਸਿਆਸੀ ਆਗੂ, ਪਰਿਵਾਰ ਦੇ ਮੈਬਰ ਤੇ ਰਿਸ਼ਤੇਦਾਰ ਪਹੁੰਚੇ ਹੋਏ ਹਨ।
ਪਿੰਡ ਦੇ ਸ਼ਮਸ਼ਾਨਘਾਟ ‘ਚ ਥਾਂ ਦੀ ਕਮੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਆਪਣੇ ਬਾਗ ‘ਚ ਹੀ ਮੁੱਖ ਅਗਨੀ ਦਿੱਤੀ ਗਈ ਹੈ । ਇਸ ਮੌਕੇ ਸਭ ਦੀਆਂ ਅੱਖਾਂ ‘ਚ ਆਪਣੇ ਮਰਹੂਮ ਨੇਤਾ ਲਈ ਹੰਝੂਆਂ ਨਾਲ ਨਮ ਹੋਈਆਂ ਹਨ।
ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਪੋਤੇ-ਪੋਤੀਆਂ ਹਰ ਕਿਸੇ ਦੀਆ ਅੱਖਾਂ ਚ ਹੰਝੂ ਦਿਖਾਈ ਦੇ ਰਹੇ ਹਨ ।