ਕਿਸਾਨਾਂ ਦੀ ਖ਼ੁਸ਼ਹਾਲੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਸਾਡਾ ਆਦੇਸ਼ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕੁਝ ਨਵਾਂ ਕਰਨ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਨਰਮੇ, ਕਪਾਹ ਤੇ ਹੋਰ ਫਸਲਾਂ ਉਤੇ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਬੀਮੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਸ ਦੇ ਲਈ ਸੂਬਾ ਸਰਕਾਰ ਵੱਲੋਂ ਅਹਿਮ ਐਲਾਨ ਕੀਤੇ ਜਾਣੇ ਹਨ ਤਾਂ ਜੋ ਤਾਂ ਜੋ ਫਸਲ ਖਰਾਬ ਹੋਣ ‘ਤੇ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ |
ਇਸ ਤੋਂ ਇਲਾਵਾ ਬਾਸਮਤੀ ਨੂੰ ਵੱਧ ਤੋਂ ਵੱਧ ਉੁਤਸ਼ਾਹਿਤ ਕੀਤਾ ਜਾਵੇਗਾ। ਮਾਰਕਫੈੱਡ ਵੱਲੋਂ ਰੇਟ ਨਿਰਧਾਰਤ ਕੀਤੇ ਜਾਣਗੇ ਤੇ ਜੇ ਉਸ ਤੋਂ ਰੇਟ ਘੱਟ ਹੁੰਦੇ ਹਨ ਤਾਂ ਸਰਕਾਰ ਆਪ ਬਾਸਮਤੀ ਖਰੀਦੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਝੱਲਣਾ ਪਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਨਹਿਰਾਂ ਦੇ ਟੇਲ ਐਂਡ ਤਕ ਪਾਣੀ ਪਹੁੰਚੇਗਾ । ਉਨ੍ਹਾਂ ਦੱਸਿਆ ਕਿ ਖੇਤੀਬਾੜੀ ਯੂਨਵਰਸਿਟੀ ਵੱਲੋਂ ਬੀਜ ‘ਤੇ ਸਰਕਾਰ ਸਬਸਿਡੀ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਝੋਨਾ ਇਕ ਅਜਿਹੀ ਫਸਲ ਹੈ ਜੋ ਪਕਣ ਵੇਲੇ ਵੱਧ ਸਮਾਂ ਲਾਉਂਦੀ ਹੈ, ਅਰਥ ਹੈ ਕਿ ਜ਼ਿਆਦਾ ਪਾਣੀ ਤੇ ਬਿਜਲੀ ਲੱਗਦੀ ਹੈ। ਇਸ ਲਈ ਕਿਸਾਨਾਂ ਨੂੰ ਘੱਟ ਸਮੇਂ ਵਿਚ ਪਕਣ ਵਾਲੀਆਂ ਫਸਲਾਂ ਬੀਜਣ ਦੀ ਸਲਾਹ ਦੇ ਰਹੇ ਹੈ।