ਚੰਡੀਗੜ੍ਹ: ਪੰਜਾਬ ਨੂੰ ਅੱਜ ਆਪਣਾ ਪਹਿਲਾ ਡਰੋਨ ਹੱਬ ਮਿਲ ਗਿਆ ਹੈ। ਅੱਜ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਸੂਬੇ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ, ਰੋਜ਼ਾਨਾ ਡਰੋਨ ਫੜੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਡਰੋਨ ਸਿਸਟਮ ਹੋਣਾ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਲਈ ਪੰਜਾਬ ਵਿੱਚ ਨਵੀਂ ਇੰਡਸਟਰੀ ਲਿਆਵਾਂਗੇ ਅਤੇ ਇਸ ਲਈ ਕਈ ਮਲਟੀ ਨੈਸ਼ਨਲ ਕੰਪਨੀਆਂ ਨੂੰ ਸੱਦਾ ਦੇਵਾਂਗੇ।
ਪੰਜਾਬ ਦੇ ਪਹਿਲੇ ਡ੍ਰੋਨ ਟ੍ਰੇਨਿੰਗ ਹੱਬ ਦੇ ਉਦਘਾਟਨ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਤੋਂ LIVE
https://t.co/IpP9kirpKv— Bhagwant Mann (@BhagwantMann) April 23, 2022
ਉਨ੍ਹਾਂ ਰੁਜ਼ਗਾਰ ਪ੍ਰਣਾਲੀ ‘ਤੇ ਬੋਲਦਿਆਂ ਕਿਹਾ ਕਿ ਇਸ ਲਈ ਹਰ ਕਿਸੇ ਨੂੰ ਡਿਗਰੀ ਅਨੁਸਾਰ ਕੰਮ ਮਿਲੇਗਾ, ਤਾਂ ਹੀ ਲੋਕ ਪੰਜਾਬ ਛੱਡ ਕੇ ਬਾਹਰ ਨਹੀਂ ਜਾਣਗੇ।