ਡੇਰਾਬੱਸੀ ‘ਚ ਬਰਵਾਲਾ ਸੜਕ ‘ਤੇ ਸਥਿਤ ਸੌਰਵ ਕੈਮੀਕਲ ਨਾਮ ਦੀ ਇੱਕ ਫੈਕਟਰੀ ‘ਚ ਵੀਰਵਾਰ ਦੇਰ ਰਾਤ ਗੈਸ ਲੀਕ ਹੋ ਗਈ ਸੀ । ਇਸ ਦੇ ਨਾਲ ਆਸ- ਪਾਸ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆਉਣ ਸ਼ੁਰੂ ਹੋ ਗਈ। ਗੈਸ ਲੀਕ ਹੋਣ ਦਾ ਪਤਾ ਲੱਗਦਿਆਂ ਹੀ ਬਚਾਅ ਟੀਮ, ਪ੍ਰਦੂਸ਼ਣ ਵਿਭਾਗ ਅਤੇ ਮੈਡੀਕਲ ਟੀਮ ਤੁਰੰਤ ਮੌਕੇ ‘ਤੇ ਪੁੱਜ ਗਈ।
ਇਸ ਮਾਮਲੇ ਬਾਰੇ ਲੋਕਾਂ ਵੱਲੋ ਪੁਲਿਸ ਟੀਮ ਨੂੰ ਸੂਚਿਤ ਕੀਤਾ ਗਿਆ । ਜਿਸ ‘ਤੇ ਥਾਣਾ ਮੁੱਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ ‘ਤੇ ਪੁੱਜ ਕੇ ਦੀ ਜਾਂਚ ਕੀਤੀ ਹੈ। ਗੈਸ ਲੀਕ ਹੋ ਜਾਣ ਨਾਲ ਧੂੰਏ ਦੇ ਗੁਬਾਰ ਬਣ ਜੀ ਸੀ ਪਰ ਬਚਾਅ ਟੀਮ ਵੱਲੋਂ ਇਸ ਸਥਿਤੀ ‘ਤੇ ਨੂੰ ਸੰਭਾਲ ਲਿਆ ਗਿਆ ਹੈ ।
ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਫੈਕਟਰੀ ਵਿੱਚ ਜਾਇਲੀਨ ਨਾਮਕ ਕੈਮੀਕਲ ਦੇ ਦੋ ਡਰੱਮ ਪਏ ਸੀ। ਫੈਕਟਰੀ ਦੇ ਕਰਮਚਾਰੀਆਂ ਦੇ ਅਨੁਸਾਰ ਉਨ੍ਹਾਂ ਚੋਂ ਇੱਕ ਡਰੱਮ ਦੇ ਫੱਟ ਜਾਣ ਕਾਰਨ ਗੈਸ ਲੀਕ ਹੋਈ ਹੈ। ਉਨ੍ਹਾਂ ਦੱਸਿਆ ਕਿ ਰਾਤ 11 ਵਜੇ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਹੈ। ਫੈਕਟਰੀ ‘ਚ ਲੱਗਭਗ 40 ਤੋਂ ਵੱਧ ਕਰਮਚਾਰੀ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ। ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਸਾਹਮਣੇ ਨਹੀਂ ਆਇਆ ਹੈ ।