Nation Post

ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਨਿਸ਼ਾਨੇਬਾਜ਼ Sift Kaur Samra ਨੂੰ ਦਿੱਤੀ ਵਧਾਈ

Gurmeet Singh Meet Hayer

Gurmeet Singh Meet Hayer

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਸਿਫਤ ਕੌਰ ਸਮਰਾ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੂਨੀਅਰ ਵਿਸ਼ਵ ਕੱਪ ਸ਼ੂਟਿੰਗ ਮੁਕਾਬਲੇ ਵਿੱਚ ਪੰਜਾਬ ਦੀ ਧੀ ਸਿਫ਼ਤ ਕੌਰ ਸਮਰਾ ਨੇ ਇਤਿਹਾਸ ਸਿਰਜਦਿਆਂ ਵਿਅਕਤੀਗਤ ਈਵੈਂਟਾਂ ਵਿੱਚ ਦੋ ਸੋਨੇ ਦੇ ਤਮਗੇ, ਟੀਮ ਈਵੈਂਟਾਂ ਵਿੱਚ ਦੋ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਇਸ ਮਾਣਮੱਤੀ ਨਿਸ਼ਾਨੇਬਾਜ਼ ਦੀ ਸੁਨਹਿਰੀ ਪ੍ਰਾਪਤੀ ਹੋਰਨਾਂ ਕੁੜੀਆਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣੇਗੀ। ਬਹੁਤ ਮੁਬਾਰਕਾਂ।

ਸਿਫਤ ਕੌਰ ਸਮਰਾ ਨੇ ਜਰਮਨੀ ਦੇ ਸੁਹਲ ਵਿੱਚ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਜੂਨੀਅਰ ਵਿਸ਼ਵ ਕੱਪ ਵਿੱਚ ਔਰਤਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ (3P) ਈਵੈਂਟ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ।

Exit mobile version