Sunday, February 23, 2025
HomeNationalਪੰਜਾਬ ਤੋਂ ਜੋਧਪੁਰ ਲਿਆਂਦੀ ਜਾ ਰਹੀ 40 ਲੱਖ ਰੁਪਏ ਦੀ ਨਜਾਇਜ਼ ਅੰਗਰੇਜ਼ੀ...

ਪੰਜਾਬ ਤੋਂ ਜੋਧਪੁਰ ਲਿਆਂਦੀ ਜਾ ਰਹੀ 40 ਲੱਖ ਰੁਪਏ ਦੀ ਨਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ

ਰਾਜਸਥਾਨ ‘ਚ ਚੁਰੂ ਜ਼ਿਲੇ ਦੇ ਰਤਨਗੜ੍ਹ ਥਾਣਾ ਖੇਤਰ ‘ਚ ਮੈਗਾ ਹਾਈਵੇਅ ਸੁਜਾਨਗੜ੍ਹ ਰੋਡ ‘ਤੇ ਪੁਲਿਸ ਨੇ ਇਕ ਟਰੱਕ ‘ਚੋਂ 40 ਲੱਖ ਰੁਪਏ ਦੀ ਕੀਮਤ ਦੇ 520 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਸੁਪਰਡੈਂਟ ਦਿਗੰਤ ਆਨੰਦ ਨੇ ਦੱਸਿਆ ਕਿ ਟਰੱਕ ਚਾਲਕ ਤਸਕਰ ਧੋਲਾ ਰਾਮ ਵਿਸ਼ਨੋਈ (23) ਵਾਸੀ ਚਿਤਲਵਾਣਾ ਜ਼ਿਲਾ ਜਲੌਰ ਥਾਣਾ ਅਤੇ ਗਣਪਤ ਵਿਸ਼ਨੋਈ (19) ਵਾਸੀ ਗੁਦਾਮਲਾਨੀ ਜ਼ਿਲਾ ਬਾੜਮੇਰ ਥਾਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਦਾਰਸ਼ਹਿਰ ਜ਼ਿਮਨੀ ਚੋਣ ਕਾਰਨ ਜਾਰੀ ਚੋਣ ਜ਼ਾਬਤੇ ਦੌਰਾਨ ਗੈਰ-ਕਾਨੂੰਨੀ ਨਸ਼ਿਆਂ ਅਤੇ ਲੋੜੀਂਦੇ ਅਪਰਾਧੀਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਇਸ ਮੁਹਿੰਮ ਤਹਿਤ ਜਦੋਂ ਮੈਗਾ ਹਾਈਵੇਅ ਸੁਜਾਨਗੜ੍ਹ ਰੋਡ ‘ਤੇ ਸੰਗਮ ਚੌਰਾਹੇ ਤੋਂ ਕਰੀਬ 3 ਕਿਲੋਮੀਟਰ ਅੱਗੇ ਇੱਕ ਟਰੱਕ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਮੇਕ ਡੌਲ ਨੰਬਰ ਵਨ ਵਿਸਕੀ ਦੇ 480 ਡੱਬੇ ਅਤੇ ਰਾਇਲ ਚੈਲੇਂਜ ਵਿਸਕੀ ਦੇ 40 ਡੱਬੇ ਕੁੱਲ 520 ਡੱਬੇ ਬਰਾਮਦ ਹੋਏ। ਫੜੀ ਗਈ ਨਾਜਾਇਜ਼ ਸ਼ਰਾਬ ਦੀ ਕੀਮਤ 40 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ। ਪੁੱਛਗਿੱਛ ਦੌਰਾਨ ਤਸਕਰਾਂ ਨੇ ਪੰਜਾਬ ਤੋਂ ਸ਼ਰਾਬ ਲੋਡ ਕਰਕੇ ਜੋਧਪੁਰ ਲਿਜਾਣ ਦੀ ਗੱਲ ਕਹੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments