ਪੰਜਾਬ ‘ਚ ਬਿਜਲੀ ਦਰਾਂ ਵਧਾ ਦਿੱਤੀਆਂ ਗਈਆਂ ਹਨ । PSPCL ਵੱਲੋਂ 56 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਵਿੱਚ ਵਾਧਾ ਕੀਤਾ ਗਿਆ ਹੈ। ਬਿਜਲੀ ਦੀਆ ਨਵੀਆਂ ਦਰਾਂ ਭਲਕੇ ਤੋਂ ਲਾਗੂ ਹੋ ਜਾਣਗੀਆਂ ਜੋ 31 ਮਾਰਚ 2024 ਤੱਕ ਲਾਗੂ ਰਹਿਣਗੀਆਂ । ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡਿਆ ਤੇ ਸੂਚਨਾ ਸਾਂਝੀ ਕੀਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡਿਆ ਤੇ ਟਵੀਟ ਵਿੱਚ ਦੱਸਿਆ ਹੈ ਕਿ ਬਿਜਲੀ ਦਰਾਂ ਵਿੱਚ ਹੋਣ ਵਾਲਾ ਵਾਧਾ ਸਰਕਾਰ ਵੱਲੋਂ ਭਰਿਆ ਜਾਏਗਾ। ਬਿਜਲੀ ਦਰਾਂ ਵਿੱਚ ਵਾਧਾ ਹੋਣ ਕਰਕੇ ਆਮ ਲੋਕਾਂ ‘ਤੇ ਕੋਈ ਬੋਝ ਨਹੀਂ ਹੋਵੇਗਾ। ਉਨ੍ਹਾਂ ਅੱਗੇ ਦਸਿਆ ਕਿ ਬਿਜਲੀ ਦੀਆ ਦਰਾਂ ਵਿਚ ਵਾਧਾ ਹੋਣ ਕਰਕੇ 600 ਯੂਨਿਟ ਯੋਜਨਾ ਵਾਲੇ ਇੱਕ ਵੀ ਮੀਟਰ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ।