ਅਬੋਹਰ ਦੇ ਪਿੰਡ ਬਕਣਵਾਲਾ ਵਿੱਚ ਚੱਕਰਵਾਤੀ ਤੂਫ਼ਾਨ ਨੇ ਬਹੁਤ ਨੁਕਸਾਨ ਕੀਤਾ ਹੈ। ਇੱਥੇ ਤੂਫਾਨ ਨੇ 50 ਘਰਾਂ ਚ ਭਾਰੀ ਤਬਾਹੀ ਮਚਾਈ ਹੈ। ਬਹੁਤ ਸਾਰੇ ਲੋਕ ਮਲਬੇ ਹੇਠ ਦੱਬ ਹੋ ਗਏ ਹਨ । ਪਿੰਡ ਦੇ ਲੋਕਾਂ ਨੇ ਬਹੁਤ ਮੁਸ਼ਕਲ ਨਾਲ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਖਮੀ ਵਿਅਕਤੀਆਂ ਦੀ ਸੂਚੀ ਰਤਨ ਸਿੰਘ, ਸੋਹਣ ਸਿੰਘ, ਬਿਮਲਾ ਰਾਣੀ ਅਤੇ ਮਹਿੰਦਰ ਸਿੰਘ ਵਜੋਂ ਕੀਤੀ ਗਈ ਹੈ। ਸਾਰੇ ਲੋਕ ਅਬੋਹਰ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਬਹੁਤ ਸਾਰੇ ਦਰੱਖਤਾਂ ਤੇ ਬਾਗਾਂ ਦਾ ਵੀ ਨੁਕਸਾਨ ਹੋ ਗਿਆ। ਚੱਕਰਵਰਤੀ ਤੂਫਾਨ ਕਾਰਨ ਲੋਕਾਂ ਦੇ ਲੱਖਾਂ ਰੁਪਏ ਖ਼ਰਾਬ ਹੋ ਚੁੱਕੇ ਹਨ । ਸਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਪਿੰਡ ਪਹੁੰਚੇ ।
ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਤੂਫ਼ਾਨ ਕਾਰਨ 50 ਘਰਾਂ ਦੀਆਂ ਛੱਤਾਂ ਉੱਖੜ ਚੁੱਕੀਆਂ ਹਨ। ਦਰੱਖਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਤੂਫ਼ਾਨ ‘ਚ ਕਈ ਲੋਕ ਮਲਬੇ ਹੇਠ ਦੱਬ ਚੁੱਕੇ ਸੀ , ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਬਹੁਤ ਔਖੇ ਹੋ ਕੇ ਕੱਢਿਆ ਅਤੇ ਸਭ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾ ਦਿੱਤਾ ਗਿਆ ਹੈ ।
ਇਸ ਘਟਨਾ ਪਤਾ ਲੱਗਦੇ ਹੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨ ਪਿੰਡ ਪੁੱਜੇ ਅਤੇ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਬੀ.ਐੱਸ.ਐੱਫ.ਦੇ ਜਵਾਨਾਂ ਨੇ ਡਿੱਗੇ ਹੋਏ ਦਰੱਖਤਾਂ ਨੂੰ ਚੁੱਕ ਕੇ ਸੜਕ ਤੇ ਆਵਾਜਾਈ ਸ਼ੁਰੂ ਕਾਰਵਾਈ ।