ਹੈਕਰ ਲਗਾਤਾਰ ਭਾਰਤੀ ਟਵਿਟਰ ਹੈਂਡਲਸ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਹੈਕਰਾਂ ਨੇ ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿਟਰ ਹੈਂਡਲ ਹੈਕ ਕਰ ਲਿਆ ਹੈ। ਪੰਜਾਬ ਕਾਂਗਰਸ ਦੇ ਹੈਂਡਲ ਦੀ ਡੀਪੀ ਅਤੇ ਬੈਕਗਰਾਊਂਡ ਤਸਵੀਰ ਬਦਲਣ ਤੋਂ ਇਲਾਵਾ ਹੈਕਰ ਨੇ ਸੈਂਕੜੇ ਯੂਜ਼ਰਸ ਨੂੰ ਟੈਗ ਕਰਦੇ ਹੋਏ ਕਈ ਟਵੀਟ ਵੀ ਕੀਤੇ ਹਨ। ਹੈਕਰਾਂ ਨੇ ਪੰਜਾਬ ਕਾਂਗਰਸ ਦੇ ਟਵਿੱਟਰ ਹੈਂਡਲ ‘ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ ਵੀ ਪੋਸਟ ਕੀਤੀ ਹੈ। ਰਾਹੁਲ ਗਾਂਧੀ ਦੀ ਤਸਵੀਰ ਪੋਸਟ ਕਰਕੇ ਹੈਕਰਾਂ ਨੇ ਕੈਪਸ਼ਨ ‘ਚ ਲਿਖਿਆ ਹੈ ‘ਸੱਚਾ ਭਾਰਤ’। ਇਸ ਅਕਾਊਂਟ ਤੋਂ ਟਵੀਟ ਕਰਦੇ ਹੋਏ ਕਿਹਾ, ‘Beanz ਅਧਿਕਾਰਤ ਸੰਗ੍ਰਹਿ ਦੇ ਪ੍ਰਗਟਾਵੇ ਦੇ ਜਸ਼ਨ ਦੇ ਹਿੱਸੇ ਵਜੋਂ, ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ ਵਿੱਚ ਸਾਰੇ ਸਰਗਰਮ NFT ਵਪਾਰੀਆਂ ਲਈ ਇੱਕ ਏਅਰਡ੍ਰੌਪ ਖੋਲ੍ਹਿਆ ਹੈ।’ ਕਾਂਗਰਸ ਜਲਦੀ ਤੋਂ ਜਲਦੀ ਇਸ ਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਚੌਥਾ ਹੈਂਡਲ 72 ਘੰਟਿਆਂ ਦੇ ਅੰਦਰ ਅੰਦਰ ਹੈਕ ਹੋਇਆ :
72 ਘੰਟਿਆਂ ਦੇ ਅੰਦਰ, ਹੈਕਰਾਂ ਨੇ ਭਾਰਤ ਦੇ ਚੌਥੇ ਮਸ਼ਹੂਰ ਟਵਿਟਰ ਹੈਂਡਲ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਹੈਕਰਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਇੰਡੀਆ ਦਾ ਟਵਿੱਟਰ ਹੈਂਡਲ ਹੈਕ ਕੀਤਾ ਸੀ ਅਤੇ 9 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਸੀ.ਐੱਮ.ਓ. ਅਤੇ ਭਾਰਤੀ ਮੌਸਮ ਵਿਭਾਗ ਦੇ ਟਵਿੱਟਰ ਹੈਂਡਲ ਨੂੰ ਨਿਸ਼ਾਨਾ ਬਣਾਇਆ ਗਿਆ।
ਮੌਸਮ ਵਿਭਾਗ ਦਾ ਖਾਤਾ ਹੈਕ ਕਰਨ ਤੋਂ ਬਾਅਦ ਹੈਕਰਾਂ ਨੇ ਇਸ ਤੇ NFT ਟਰੇਡਿੰਗ ਸ਼ੁਰੂ ਕਰ ਦਿੱਤੀ। ਇਸ ਵਿੱਚ ਇੱਕ ਟਵੀਟ ਵੀ ਪਿੰਨ ਕੀਤਾ ਗਿਆ ਸੀ, ਜੋ ਕਿ ਇੱਕ NFT ਵਪਾਰ ਬਾਰੇ ਸੀ।ਪਿਛਲੇ ਖਾਤੇ ਦੀ ਪ੍ਰੋਫਾਈਲ ਫੋਟੋ ਬਦਲ ਦਿੱਤੀ ਗਈ ਸੀ ਪਰ ਬਾਅਦ ਵਿੱਚ ਫੋਟੋ ਹਟਾ ਦਿੱਤੀ ਗਈ ਸੀ। ਮੌਸਮ ਵਿਭਾਗ ਨੂੰ ਖਾਤਾ ਕਢਵਾਉਣ ਵਿੱਚ ਕਰੀਬ ਦੋ ਘੰਟੇ ਲੱਗ ਗਏ।