Nation Post

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਜਨਮਦਿਨ ਤੇ ਪੁੱਤ ਨੂੰ ਯਾਦ ਕਰ ਪੋਸਟ ਸ਼ੇਅਰ ਕੀਤੀ |

ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਪਰ ਉਨ੍ਹਾਂ ਦੀ ਮਾਤਾ ਦਾ ਦਰਦ ਅਜੇ ਵੀ ਨਹੀਂ ਘੱਟ ਹੋ ਰਿਹਾ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਆਪਣੇ ਜਨਮ ਦਿਨ ‘ਤੇ ਭਾਵੁਕ ਹੋ ਗਏ ਹਨ। ਉਨ੍ਹਾਂ ਨੇ ਆਪਣੇ ਜਨਮਦਿਨ ‘ਤੇ ਆਪਣੇ ਪੁੱਤਰ ਦੇ ਨਾਂ ਇਕ ਭਾਵੁਕ ਸੰਦੇਸ਼ ਲਿਖਿਆ ਹੈ।

ਸਿੱਧੂ ਦੇ ਮਾਤਾ ਚਰਨ ਕੌਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, “ਮੈਂ ਬੇਟੀ ਬਣ ਕੇ ਤੁਹਾਡੇ ਨਾਨਕੇ ਘਰ ਜਨਮ ਲਿਆ ਹੈ, ਫਿਰ ਤੁਹਾਡੇ ਬਾਪੂ ਜੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਕੇ ਮੈਂ ਕਿੰਨੇ ਰਿਸ਼ਤੇ ਬਣਾਏ ਕਿਸੇ ਦੀ ਚਾਚੀ, ਤਾਈ, ਭਾਬੀ ਤੇ ਨੂੰਹ ਬਣੀ ਪਰ ਤੁਹਾਡੀ ਮਾਂ ਬਣਨ ਤੋਂ ਬਾਅਦ ਮੈਨੂੰ ਅਸਲ ਵਿੱਚ ਇੱਕ ਸੰਪੂਰਨ ਔਰਤ ਦਾ ਦਰਜਾ ਮਿਲਿਆ ਹੈ ।”ਦੇਖੋ ਇਹ ਪੋਸਟ…

ਇਸ ਭਾਵੁਕ ਪੋਸਟ ਨੂੰ ਵੇਖ ਹਰੇਕ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਗਈਆਂ ਹਨ। ਇਸ ਪੋਸਟ ਤੇ ਫੈਨਸ ਮਾਤਾ ਚਰਨ ਕੌਰ ਨੂੰ ਮੁਬਾਰਕਾਂ ਦੇ ਰਹੇ ਹਨ ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਏ ਹਨ।

Exit mobile version