ਮਸ਼ਹੂਰ ਪੰਜਾਬੀ ਗਾਇਕ ਮਿਲਿੰਦ ਗਾਬਾ (Millind Gaba) ਨੇ 16 ਅਪ੍ਰੈਲ ਨੂੰ ਆਪਣੀ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਦਿੱਲੀ ‘ਚ ਵਿਆਹ ਕੀਤਾ ਸੀ। ਹੁਣ ਇਸ ਸ਼ਾਨਦਾਰ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੋਟੋਆਂ ‘ਚ ਮਿਲਿੰਦ ਗਾਬਾ ਦੇ ਆਊਟਫਿਟ ਨੂੰ ਦੇਖੀਏ ਤਾਂ ਉਨ੍ਹਾਂ ਨੇ ਸ਼ਾਹੀ ਸ਼ੇਰਵਾਨੀ ਪਹਿਨੀ ਹੋਈ ਹੈ। ਇਸ ਦੇ ਨਾਲ ਹੀ ਪ੍ਰਿਆ ਨੇ ਭਾਰੀ ਕਢਾਈ ਵਾਲਾ ਲਹਿੰਗਾ ਪਾਇਆ ਹੈ। ਵਿਆਹ ਦੌਰਾਨ ਦੀਆਂ ਤਸਵੀਰਾਂ ਫੋਟੋਗ੍ਰਾਫਰ ਦੀਪਕ ਸਟੂਡੀਓ ਨੇ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ ਗਾਇਕ ਨੇ ਪ੍ਰਿਆ ਬੈਨੀਵਾਲ ਨਾਲ ਆਪਣੀ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਮੇਰੀ ਦੁਨਿਆ ਲਿਖਿਆ ਹੈ। ਉਨ੍ਹਾਂ ਦੀ ਜੋੜੀ ਪ੍ਰਸ਼ੰਸਕਾਂ ਦੀ ਪਸੰਦ ਹੈ। ਦੋਵੇਂ ਪਿਛਲੇ 4 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਮਿਲਿੰਦ ਨੇ ਅੱਗੇ ਕਿਹਾ ਕਿ 4 ਸਾਲ ਪਹਿਲਾਂ ਚੀਜ਼ਾਂ ਵੱਖਰੀਆਂ ਅਤੇ ਮੁਸ਼ਕਲ ਵੀ ਸਨ। ਮੈਂ ਅੱਜ ਵੀ ਸੰਘਰਸ਼ ਕਰ ਰਿਹਾ ਹਾਂ ਪਰ ਅੱਜ ਚੀਜ਼ਾਂ ਪਹਿਲਾਂ ਨਾਲੋਂ ਆਸਾਨ ਹਨ। ਜਦੋਂ ਮੈਂ ਕੁਝ ਵੀ ਨਹੀਂ ਸੀ ਤਾਂ ਪ੍ਰਿਆ ਨੇ ਮੇਰਾ ਸਾਥ ਦਿੱਤਾ। ਇਹ ਗੱਲ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਮੈਂ ਇਸ ਤੱਥ ਲਈ ਉਸਦੀ ਪ੍ਰਸ਼ੰਸਾ ਕਰਦਾ ਹਾਂ ਕਿ ਉਸਨੇ ਸ਼ੁਰੂ ਤੋਂ ਹੀ ਮੇਰਾ ਸਮਰਥਨ ਕੀਤਾ। ਜਦੋਂ ਮੈਂ ਕਮਜ਼ੋਰ ਸੀ ਤਾਂ ਉਸਨੇ ਮੇਰੀ ਮਦਦ ਕੀਤੀ। ਅੱਜ ਮੈਂ ਉਸ ਨਾਲ ਭਾਵਨਾਤਮਕ ਤੌਰ ‘ਤੇ ਬਹੁਤ ਜੁੜਿਆ ਹੋਇਆ ਹਾਂ।