Nation Post

ਪੰਜਾਬੀ ਗਾਇਕ ਕਾਕਾ ਨੇ ਫੀਮੇਲ ਫੈਨ ਨੂੰ ਦਿੱਤਾ ‘ਆਈ ਲਵ ਯੂ’ ਦਾ ਜਵਾਬ, ਦੇਖੋ ਵੀਡੀਓ

singer kaka

ਪੰਜਾਬੀ ਗਾਇਕ ਕਾਕਾ ਮਿਊਜ਼ਿਕ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹੈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦਾ ਹੈ। ਹਾਲ ਹੀ ‘ਚ ਕਾਕਾ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਹਾਲ ਹੀ ਕਾਕੇ ਦੀ ਇੱਕ ਫੀਮੇਲ ਫੈਨ ਨੇ ਮੈਸੇਜ ਕਰਕੇ ਕਿਹਾ ਕਿ ‘ਆਈ ਲਵ ਯੂ, ਪਲੀਜ਼ ਮੈਨੂੰ ਫਾਲੋਬੈਕ ਕਰੋ।’ ਇਸ ਉੱਪਰ ਕਾਕਾ ਵੱਲ਼ੋਂ ਬਹੁਤ ਹੀ ਮਜ਼ੇਦਾਰ ਜਵਾਬ ਦਿੱਤਾ ਗਿਆ ਹੈ।

ਦਰਅਸਲ, ਕਾਕਾ ਨੇ ਇਸ ਦੇ ਜਵਾਬ ‘ਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਤੇ ਲੜਕੀ ਵੱਲੋਂ ਕੀਤਾ ਹੋਇਆ ਮੈਸੇਜ ਵੀ ਨਜ਼ਰ ਆ ਰਿਹਾ ਹੈ। ਇਸ ਤੋਂ ਹੇਠਾਂ ਕਾਕਾ ਨੇ ਲਿਖਿਆ, ‘ਨਹੀਂ ਕਰੂੰਗਾ ਫਾਲੋ’। ਇਸ ਦੇ ਨਾਲ-ਨਾਲ ਕੁੜੀ ਦੇ ਲਈ ਕਾਕਾ ਗੀਤ ਵੀ ਗਾਉਂਦਾ ਹੈ। ਵੀਡੀਓ ਸ਼ੇਅਰ ਕਰਦਿਆਂ ਕਾਕਾ ਨੇ ਕੈਪਸ਼ਨ ‘ਚ ਲਿੱਖਿਆ, ‘ਕਾਲੀ ਕਾਲੀ ਜ਼ੁਲਫੋਂ ਕੇ ਫੰਦੇ ਨਾ ਡਾਲੋ, ਹਮੇਂ ਜ਼ਿੰਦਾ ਰਹਿਨੇ ਦੋ ਐ ਹੁਸਨ ਵਾਲੋ।’ ਤੁਸੀ ਵੀ ਦੇਖੋ ਇਹ ਵੀਡੀਓ…

Exit mobile version