Nation Post

ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨੇ ਦਿਖਾਇਆ ਧੀ ਹਰਗੁਣਵੀਰ ਕੌਰ ਦਾ ਚਿਹਰਾ, ਵੀਡੀਓ ਕੀਤੀ ਸਾਂਝੀ |

ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੇ ਘਰ ਕੁਝ ਦਿਨ ਪਹਿਲਾ ਹੀ ਧੀ ਦਾ ਸਵਾਗਤ ਕੀਤਾ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਉਡੀਕ ਕਰ ਰਹੇ ਹਨ ਕਿ ਗੁਰਲੇਜ਼ ਅਖਤਰ ਆਪਣੀ ਧੀ ਦਾ ਚਿਹਰਾ ਕਦੋਂ ਦੇਖਣ ਨੂੰ ਮਿਲੇਗਾ। ਹੁਣ ਗਾਇਕਾ ਨੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਮੁਕਾ ਦਿੱਤਾ ਹੈ।ਤੁਸੀਂ ਵੀ ਦੇਖੋ ਇਹ ਵੀਡੀਓ…

ਗਾਇਕਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਮੈ ਆਪਣੀ ਪਿਆਰੀ ਧੀ ਦਾ ਚਿਹਰਾ ਦਿਖਾ ਦੇਵਾਂਗੀ।ਉਨ੍ਹਾਂ ਨੇ ਕਿਹਾ ਕਿ ਪਹਿਲਾਂ ਧੀ ਦਾ ਚਿਹਰਾ ਤਾ ਨਹੀਂ ਦਿਖਾ ਸਕੀ, ਕਿਉਂਕਿ ਸਵਾ ਮਹੀਨਾ ਪੂਰਾ ਨਹੀਂ ਹੋਇਆ ਸੀ। ਇਸ ਵੀਡੀਓ ‘ਚ ਗੁਰਲੇਜ਼ ਅਖਤਰ ਦੇ ਬੇਟੇ ਦਾਨਵੀਰ ਨੇ ਹਰਗੁਣਵੀਰ ਕੌਰ ਨੂੰ ਗੋਦੀ ‘ਚ ਬਿਠਾਇਆ ਹੋਇਆ ਹੈ। ਗੁਰਲੇਜ਼ ਅਖਤਰ ਨੇ ਆਖਿਆ ਹੈ ਕਿ, ‘ਆਪਣੀ ਪਿਆਰੀ ਧੀ ਹਰਗੁਣਵੀਰ ਕੌਰ ਦਾ ਚਿਹਰਾ ਤੁਹਾਨੂੰ ਸਭ ਨੂੰ ਦਿਖਾ ਰਹੀ ਹਾਂ।’

Exit mobile version