PM ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਵਾਲੇ ਹਨ। ਇਸ ਦਿਨ ਹੀ ਵਿਨਾਇਕ ਦਾਮੋਦਰ ਸਾਵਰਕਰ ਦੀ 140ਵੀਂ ਜਯੰਤੀ ਹੈ। ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਤਿਆਰ ਹੋਈ ਇਹ ਇਮਾਰਤ ਪ੍ਰਧਾਨ ਮੰਤਰੀ ਦਾ ਡ੍ਰੀਮ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ। ਜਨਵਰੀ 2021 ਤੋਂ ਇਸ ਬਿਲਡਿੰਗ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਤੇ ਇਸ ਨੂੰ 28 ਮਹੀਨੇ ਬਣਨ ਵਿੱਚ ਲੱਗੇ ਹਨ। ਨਵਾਂ ਸੰਸਦ ਭਵਨ ਪੁਰਾਣੇ ਤੋਂ 17 ਹਜ਼ਾਰ ਵਰਗ ਫੁੱਟ ਵੱਡਾ ਬਣਿਆ ਹੈ।
ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ 30 ਮਾਰਚ ਨੂੰ ਨਵਾਂ ਸੰਸਦ ਭਵਨ ਦੇਖਣ ਪਹੁੰਚੇ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ 2020 ਨੂੰ ਨਵੇਂ ਸੰਸਦ ਭਵਨ ਦੀ ਨੀਂਹ ਰੱਖੀ ਸੀ। ਉਸ ਸਮੇ ਉਨ੍ਹਾਂ ਨੇ ਆਖਿਆ ਸੀ ਕਿ ਸੰਸਦ ਦੀ ਨਵੀਂ ਇਮਾਰਤ ਤੋਂ ਜਿਆਦਾ ਸੋਹਣਾ ਹੋਰ ਕੁਝ ਨਹੀਂ ਹੋਵੇਗਾ, ਜਿਸ ਵੇਲੇ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਮਨਾਵੇਗਾ। ਤਿਕੋਣੇ ਆਕਾਰ ਵਾਲ਼ੇ ਨਵੇਂ ਸੰਸਦ ਭਵਨ ਦੀ ਉਸਾਰੀ 15 ਜਨਵਰੀ 2021 ਨੂੰ ਸ਼ੁਰੂ ਹੋਈ ਸੀ।
ਪਹਿਲਾ ਵਾਲਾ ਸੰਸਦ ਭਵਨ 47 ਹਜ਼ਾਰ 500 ਵਰਗ ਮੀਟਰ ‘ਚ ਹੈ ਹੁਣ ਨਵੀਂ ਇਮਾਰਤ 64 ਹਜ਼ਾਰ 500 ਵਰਗ ਮੀਟਰ ‘ਚ ਤਿਆਰ ਕੀਤੀ ਗਈ ਹੈ। ਪੁਰਾਣੇ ਤੋਂ ਨਵਾਂ ਸੰਸਦ ਭਵਨ 17 ਹਜ਼ਾਰ ਵਰਗ ਮੀਟਰ ਵੱਡਾ ਹੈ।ਇਸ ਉੱਪਰ ਭੂਚਾਲ ਦਾ ਕੋਈ ਅਸਰ ਨਹੀਂ ਹੋ ਸਕਦਾ। ਨਵਾਂ ਸੰਸਦ ਭਵਨ 4 ਮੰਜ਼ਿਲਾ ਹੈ। ਇਸ ਦੇ 3 ਦਰਵਾਜ਼ੇ ਬਣੇ ਹਨ। ਇਨ੍ਹਾਂ ਨੂੰ ਗਿਆਨ ਦੁਆਰ, ਸ਼ਕਤੀ ਦੁਆਰ ਤੇ ਕਰਮ ਦੁਆਰ ਦਾ ਨਾਮ ਮਿਲਿਆ ਹੈ।