ਚੰਡੀਗੜ੍ਹ: ਰੋਡ ਰੇਜ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਹੁਣ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਚੰਡੀਗੜ੍ਹ ਕੋਰਟ ਨੇ ਸਿੱਧੂ ਖਿਲਾਫ ਦਾਇਰ ਮਾਣਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਮਾਮਲਾ ਸਿੱਧੂ ਦੇ ਉਸ ਬਿਆਨ ਨਾਲ ਜੁੜਿਆ ਹੋਇਆ ਹੈ, ਜੋ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ‘ਤੇ ਦਿੱਤਾ ਸੀ। ਦਰਅਸਲ ਇਸੇ ਸਾਲ ਚੋਣਾਂ ਦੌਰਾਨ ਮਾਰਚ ਮਹੀਨੇ ‘ਚ ਚੋਣ ਪ੍ਰਚਾਰ ਦੌਰਾਨ ਸਿੱਧੂ ਸੁਲਤਾਨਪੁਰ ਲੋਧੀ ਪਹੁੰਚੇ ਸਨ। ਇੱਥੇ ਉਸ ਨੇ ਕਿਹਾ ਸੀ ਕਿ ਜੇਕਰ ਚੀਮਾ ਨੇ ਛੁਰਾ ਮਾਰਿਆ ਤਾਂ ਪੁਲਿਸ ਅਧਿਕਾਰੀ ਪੇਂਟ ਗਿੱਲੀ ਕਰ ਦੇਣਗੇ। ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਸਿੱਧੂ ‘ਤੇ ਇਹ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਇਸ ਮਾਮਲੇ ‘ਚ ਪੇਸ਼ ਨਹੀਂ ਹੋਏ।
ਇਸ ਬਿਆਨ ਦਾ ਹਰ ਪਾਸੇ ਹੋਇਆ ਵਿਰੋਧ
ਦੱਸ ਦੇਈਏ ਕਿ ਸਿੱਧੂ ਦੇ ਇਸ ਬਿਆਨ ਦਾ ਹਰ ਪਾਸੇ ਵਿਰੋਧ ਹੋਇਆ ਸੀ। ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਕਿਹਾ ਸੀ ਕਿ ਸਿੱਧੂ ਦੇ ਬਿਆਨ ਨਾਲ ਪੁਲੀਸ ਦਾ ਮਨੋਬਲ ਡਿੱਗਿਆ ਹੈ। ਜਦੋਂ ਇਹ ਗੱਲ ਕਹੀ ਗਈ ਤਾਂ ਸੁਰੱਖਿਆ ਲਈ ਕਾਫੀ ਪੁਲਸ ਮੁਲਾਜ਼ਮ ਮੌਜੂਦ ਸਨ। ਹਾਲਾਂਕਿ ਹੁਣ ਅਦਾਲਤ ਨੇ ਇਸ ਕੇਸ ਨੂੰ ਖਾਰਜ ਕਰ ਦਿੱਤਾ ਹੈ।