Nation Post

ਪਾਕਿਸਤਾਨ ਦੀ ਟੈਸਟ ਸੀਰੀਜ਼ ਦੀ ਕਮਾਈ ਹੜ੍ਹ ਪੀੜਤਾਂ ਨੂੰ ਦਾਨ ਕਰਨਗੇ ਸਟੋਕਸ

Stokes

ਰਾਵਲਪਿੰਡੀ: ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਨੇ ਪਾਕਿਸਤਾਨ ਟੈਸਟ ਸੀਰੀਜ਼ ਤੋਂ ਆਪਣੀ ਮੈਚ ਫੀਸ ਪਾਕਿਸਤਾਨੀ ਹੜ੍ਹ ਪੀੜਤਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਸਟੋਕਸ ਨੇ ਸੋਮਵਾਰ ਨੂੰ ਟਵੀਟ ਕੀਤਾ, ”ਸਾਲ ਦੀ ਸ਼ੁਰੂਆਤ ‘ਚ ਪਾਕਿਸਤਾਨ ਨੂੰ ਹੜ੍ਹਾਂ ਨਾਲ ਤਬਾਹ ਹੁੰਦੇ ਦੇਖਣਾ ਬਹੁਤ ਦਿਲ ਦਹਿਲਾਉਣ ਵਾਲਾ ਪਲ ਸੀ ਅਤੇ ਇਸ ਦਾ ਦੇਸ਼ ਅਤੇ ਇਸ ਦੇ ਲੋਕਾਂ ‘ਤੇ ਡੂੰਘਾ ਅਸਰ ਪਿਆ ਹੈ।

ਖੇਡ ਨੇ ਮੈਨੂੰ ਜ਼ਿੰਦਗੀ ‘ਚ ਬਹੁਤ ਕੁਝ ਦਿੱਤਾ ਹੈ ਅਤੇ ਕ੍ਰਿਕਟ ਤੋਂ ਪਰੇ ਕੁਝ ਵਾਪਸ ਦੇਣਾ ਮਹੱਤਵਪੂਰਨ ਹੈ। ਮੈਂ ਇਸ ਟੈਸਟ ਸੀਰੀਜ਼ ਲਈ ਆਪਣੀ ਮੈਚ ਫੀਸ ਪਾਕਿਸਤਾਨੀ ਹੜ੍ਹ ਪੀੜਤਾਂ ਨੂੰ ਦਾਨ ਕਰਾਂਗਾ।

Exit mobile version