ਪੰਜਾਬੀ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ (Tarsame Singh Saini) ਉਰਫ਼ ਤਾਜ (Taz) ਸਟੀਰੀਓਨੇਸ਼ਨ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਕੁਝ ਦਿਨ ਪਹਿਲਾਂ ਕੋਮਾ ਤੋਂ ਬਾਹਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਗਾਇਕ ਤਾਜ ਹਰਨੀਆ ਤੋਂ ਪੀੜਤ ਸੀ। ਦੋ ਸਾਲ ਪਹਿਲਾਂ ਉਨ੍ਹਾਂ ਦੀ ਸਰਜਰੀ ਹੋਣੀ ਸੀ, ਪਰ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹਰਨੀਆ ਕਾਰਨ ਉਸ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਹ ਕੋਮਾ ਵਿਚ ਚਲਾ ਗਿਆ। ਮਾਰਚ ਦੇ ਸ਼ੁਰੂ ਵਿੱਚ ਉਨ੍ਹਾਂ ਦੀ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆਈ ਸੀ।
ਗਾਇਕ ਅਦਨਾਨ ਸਾਮੀ ਨੇ ਉਨ੍ਹਾਂ ਦੀ ਹਾਲਤ ਬਾਰੇ ਟਵੀਟ ਕੀਤਾ ਅਤੇ ਲਿਖਿਆ- “ਤਾਜ ਸਿੰਘ ਬਾਰੇ ਇਹ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ… ਉਹ ਕੋਮਾ ਵਿੱਚ ਹਨ ਅਤੇ ਆਪਣੀ ਜ਼ਿੰਦਗੀ ਲਈ ਲੜ ਰਹੇ ਹਨ। ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਾਂ।”
ਹਾਲਾਂਕਿ ਕੋਮਾ ਤੋਂ ਬਾਹਰ ਆਉਣ ਤੋਂ ਬਾਅਦ ਤਾਜ ਦੇ ਪਰਿਵਾਰ ਨੇ ਇਕ ਬਿਆਨ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ। ਪਰ ਹੁਣ ਮਸ਼ਹੂਰ ਗਾਇਕ ਦੀ ਮੌਤ ਦੀ ਖਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗਾਇਕ ਦਾ ਅਸਲੀ ਨਾਂ ਤਰਸੇਮ ਸਿੰਘ ਸੈਣੀ ਸੀ, ਜੋ ਪਹਿਲਾਂ ਜੌਨੀ ਜ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤਾਜ 1989 ਵਿੱਚ ਆਪਣੀ ਐਲਬਮ ਹਿੱਟ ਦ ਡੇਕ ਨਾਲ ਮਸਹੂਰ ਹੋਇਆ। ਉਸਦੇ ਕੁਝ ਸਭ ਤੋਂ ਮਸ਼ਹੂਰ ਟਰੈਕਾਂ ਵਿੱਚ “ਪਿਆਰ ਹੋ ਗਿਆ”, “ਨੱਚਾਂਗੇ ਸਾਰੀ ਰਾਤ” ਸ਼ਾਮਲ ਹਨ।