ਪੰਜਾਬ ਦੇ ਨੰਗਲ ‘ਚ ਅੱਜ ਯਾਨੀ ਵੀਰਵਾਰ ਨੂੰ ਫੈਕਟਰੀ ਤੋਂ ਗੈਸ ਲੀਕ ਹੋ ਜਾਣ ਨਾਲ ਨੇੜੇ ਦੇ ਸਕੂਲ ਦੇ ਵਿਦਿਆਰਥੀਆਂ ਤੇ ਆਸਪਾਸ ਦੇ ਲੋਕਾਂ ਨੂੰ ਗਲੇ ‘ਚ ਅਤੇ ਸਿਰ ‘ਚ ਦਰਦ ਹੋਣ ਲੱਗ ਗਿਆ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪ੍ਰਸ਼ਾਸਨ ਨੇ ਮੌਕੇ ‘ਤੇ ਪੁੱਜ ਕੇ ਸਾਰੇ ਇਲਾਕੇ ਨੂੰ ਸੀਲ ਕਰਵਾ ਦਿੱਤਾ ਹੈ।
ਇਹ ਘਟਨਾ ਰੋਪੜ ਦੇ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਨੰਗਲ ਵਿਖੇ ਵਾਪਰੀ ਹੈ।ਪ੍ਰਸ਼ਾਸਨ ‘ਤੇ ਪੁਲਿਸ ਦੇ ਸੀਨੀਅਰ ਅਫਸਰ ਨੰਗਲ ਪੁੱਜ ਗਏ ਹਨ। ਬਹੁਤ ਸਾਰੇ ਵਿਭਾਗਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਹੁੰਚ ਰਹੀਆਂ ਹਨ। ਜਿਸ ਜਗ੍ਹਾ ‘ਤੇ ਗੈਸ ਲੀਕ ਹੈ,ਉੱਥੇ ਹਰ ਰੋਜ 300 ਤੋਂ 400 ਲੋਕ ਹੁੰਦੇ ਹਨ। ਹਾਲੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਕਿ ਗੈਸ ਲੀਕ ਕਿਸ ਪਾਸੇ ਤੋਂ ਹੋ ਰਹੀ ਹੈ। ਪ੍ਰਸ਼ਾਸਨ ਵੱਲੋ ਮੌਕੇ ‘ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਘਟਨਾ ਦੀ ਸੂਚਨਾ ਸੋਸ਼ਲ ਮੀਡਿਆ ‘ਤੇ ਦਿੱਤੀ ਸੀ।