ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕਰਨਗੇ। ਦਹਿਲ ਨੇ ਇਹ ਐਲਾਨ ਅੱਜ ਇੱਥੇ ਨੇਪਾਲ ਅਕੈਡਮੀ ਵਿਖੇ ਮਨੁੱਖੀ ਅੰਗ ਟਰਾਂਸਪਲਾਂਟ ਕੇਂਦਰ (ਸ਼ਹੀਦ ਧਰਮ ਭਗਤ ਹਸਪਤਾਲ) ਵੱਲੋਂ 1,000 ਕਿਡਨੀ ਟਰਾਂਸਪਲਾਂਟ ਪੂਰੇ ਹੋਣ ਮੌਕੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ, “ਡਾਇਲਿਸਿਸ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਯੋਗ ਨਹੀਂ ਸਨ।
ਇਨ੍ਹਾਂ ਸੇਵਾਵਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਮਾੜੀ ਆਰਥਿਕ ਸਥਿਤੀ ਵਾਲੇ ਗੁਰਦਿਆਂ ਦੇ ਮਰੀਜ਼ਾਂ ਲਈ ਇਹ ਸੇਵਾ ਪ੍ਰਾਪਤ ਕਰਨੀ ਔਖੀ ਹੋ ਗਈ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖੀ ਅੰਗ ਟਰਾਂਸਪਲਾਂਟੇਸ਼ਨ ਸੈਂਟਰ ਨੇ ਗਰੀਬਾਂ ਦੀ ਮਦਦ ਲਈ 29-ਮਾਰਚ-2013 ਤੋਂ ਮੁਫਤ ਡਾਇਲਸਿਸ ਸੇਵਾ ਸ਼ੁਰੂ ਕੀਤੀ। ਕੇਂਦਰ ਵਿੱਚ ਨਾ ਸਿਰਫ਼ ਕਿਡਨੀ ਬਲਕਿ ਲਿਵਰ ਵੀ ਟਰਾਂਸਪਲਾਂਟ ਕੀਤਾ ਜਾਂਦਾ ਹੈ। ਇਸ ਨੂੰ ਹੋਰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ।