ਮਹਾਰਾਸ਼ਟਰ ‘ਚ 10 ਸਾਲ ਦੇ ਬੱਚੇ ਨੇ ਉਸ ਸਮੇਂ ਖੁਦਕੁਸ਼ੀ ਕਰ ਲਈ ਜਦੋਂ ਉਸ ਦੇ ਨਾਨਾ-ਨਾਨੀ ਨੇ ਉਸ ਨੂੰ ਚੱਪਲਾਂ ਨਹੀਂ ਲੈ ਕੇ ਦਿੱਤੀਆਂ। ਇਹ ਘਟਨਾ ਸੋਮਵਾਰ ਦੀ ਬੀਡ ਜ਼ਿਲ੍ਹੇ ਦੀ ਹੈ। ਪੁਲਿਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਬੱਚਾ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਸੀ। ਉਸਦੇ ਮਾਤਾ-ਪਿਤਾ ਨੇੜਲੇ ਪਿੰਡ ਵਿੱਚ ਰਹਿੰਦੇ ਹਨ ਅਤੇ ਦੋਵੇਂ ਖੇਤੀਬਾੜੀ ਕਰਦੇ ਹਨ। ਸੋਮਵਾਰ ਨੂੰ, ਉਸਨੇ ਆਪਣੇ ਨਾਨਾ-ਨਾਨੀ ਨੂੰ ਉਸਨੂੰ ਨਵੀਆਂ ਚੱਪਲਾਂ ਖਰੀਦਣ ਲਈ ਕਿਹਾ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਫਿਰ ਉਸ ਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਦੇ ਘਰ ਜਾ ਰਿਹਾ ਹੈ।
ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਉਹ ਆਪਣੇ ਘਰ ਨਹੀਂ ਪਹੁੰਚਿਆ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਬੱਚਾ ਆਪਣੇ ਮਾਤਾ ਪਿਤਾ ਦੇ ਘਰ ਨੂੰ ਜਾਂਦੇ ਰਸਤੇ ‘ਚ ਇਕ ਦਰੱਖਤ ‘ਤੇ ਸਾੜ੍ਹੀ ਦੇ ਫੰਦੇ ਨਾਲ ਲਟਕਦਾ ਮਿਲਿਆ । ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।