Nation Post

ਦੋ ਕੁੜੀਆਂ ਨੇ ਹੱਥ ‘ਚ ਸਿਗਰੇਟ ਲੈ ਕੇ ਰਾਸ਼ਟਰੀ ਗੀਤ ਦਾ ਉਡਾਇਆ ਮਜ਼ਾਕ, ਦਰਜ ਹੋਇਆ ਕੇਸ |

ਕੋਲਕਾਤਾ ‘ਚ ਦੋ ਕੁੜੀਆਂ ਨੇ ਰਾਸ਼ਟਰੀ ਗੀਤ ਦਾ ਮਜ਼ਾਕ ਉਡਾਇਆ ਹੈ । ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋਵੇਂ ਕੁੜੀਆਂ ਨੇ ਹੱਥ ਵਿੱਚ ਸਿਗਰੇਟ ਫੜ ਕੇ ਰਾਸ਼ਟਰੀ ਗੀਤ ਗਾਉਂਦੇ ਹੋਏ ਮਜ਼ਾਕ ਉਡਾ ਰਹੀਆਂ ਹਨ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਕੋਲਕਾਤਾ ਪੁਲਿਸ ਨੇ ਐਤਵਾਰ ਨੂੰ ਦੋਵੇਂ ਕੁੜੀਆਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ।

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਇਸ ਨੂੰ ਲੈ ਕੇ ਕਲਕੱਤਾ ਹਾਈਕੋਰਟ ਦੇ ਵਕੀਲ ਸਣੇ ਬਹੁਤ ਸਾਰੇ ਲੋਕਾਂ ਨੇ ਦੋਵੇ ਕੁੜੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |ਜਿਸ ਤੋਂ ਬਾਅਦ ਬੈਰਕਪੁਰ ਸਾਈਬਰ ਸੈੱਲ ‘ਚ ਦੋਹਾਂ ਕੁੜੀਆਂ ਦੇ ਖਿਲਾਫ ਐੱਫ.ਆਈ.ਆਰ.ਦਰਜ਼ ਕਰ ਦਿੱਤੀ ਗਈ ਹੈ |

Exit mobile version