ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ ‘ਤੇ ਵਰਕਆਊਟ ਵੀਡੀਓ ਸ਼ੇਅਰ ਕੀਤੀ ਹੈ। ਸਾਰਾ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ। ਸਾਰਾ ਅਲੀ ਖਾਨ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਸਾਰਾ ਅਕਸਰ ਆਪਣੇ ਵਰਕਆਊਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤਾ ਹੈ। ਸਾਰਾ ਘਰ ਵਿੱਚ ਵਰਕਆਊਟ ਕਰਕੇ ਪ੍ਰਸ਼ੰਸਕਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਦੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਹਾਲ ਹੀ ‘ਚ ਸਾਰਾ ਅਲੀ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ ਸਾਰਾ ਅਲੀ ਖਾਨ ਨੇ ਲਿਖਿਆ ਹੈ ਕਿ ਮੈਂ ਬੇਕਸੂਰ ਹਾਂ ਅਤੇ ਇਹ ਸਾਬਤ ਕਰਾਂਗੀ। ਇਸ ਦੇ ਨਾਲ ਹੀ ਸਾਰਾ ਨੇ ਇਹ ਵੀ ਲਿਖਿਆ ਹੈ ਕਿ ਕੋਰਟ ‘ਚ ਟਿਪਟੋ ਰਾਹੀਂ ਐਂਟਰੀ ਲਈ ਗਈ ਹੈ। ਹੁਣ ਅੱਖ ਮਾਰ ਕੇ ਬਾਹਰ ਨਿਕਲਦੇ ਹਾਂ। ਹਾਂ ਮੈਂ ਗਲਤ ਹਾਂ ਪਰ ਹਾਇ ਚੱਕਾਚਕ-ਚਕਾਚਕ ਵੀ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਕੀ ਹੈ।