ਖ਼ਬਰਾਂ ਦੇ ਅਨੁਸਾਰ ਲੁਧਿਆਣਾ ਵਿੱਚ ਸੌਤੇਲੇ ਪਿਤਾ ਨੇ ਆਪਣੀ ਨਾਬਾਲਗ ਧੀ ਨਾਲ ਕੀਤਾ ਬਲਾਤਕਾਰ । ਕਲਯੁਗੀ ਪਿਤਾ 2022 ਤੋਂ ਉਸ ਨੂੰ ਆਪਣੀ ਹਵਸ ਦੀ ਸ਼ਿਕਾਰ ਬਣਾ ਰਿਹਾ ਸੀ । ਇਹ ਘਟਨਾ ਜਮਾਲਪੁਰਾ ਇਲਾਕੇ ਦੀ ਹੈ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਾਂ ਕੇ ਆਪਣੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ। ਉਸਦਾ ਦੂਜਾ ਵਿਆਹ ਰਾਜਮਲ ਨਾਲ ਹੋਇਆ ਹੈ। 27 ਫਰਵਰੀ ਦੀ ਰਾਤ ਨੂੰ 1.30 ਵਜੇ ਅਚਾਨਕ ਉਸ ਦੀ ਅੱਖ ਖੁੱਲ੍ਹ ਗਈ। ਉਸਦਾ ਪਤੀ ਮੰਜੇ ‘ਤੇ ਨਹੀਂ ਸੀ। ਉਸ ਨੂੰ ਬੁਲਾਇਆ, ਪਰ ਉਹ ਕਿਤੇ ਨਹੀਂ ਦਿਖਾਈ ਦਿੱਤਾ । ਜਦੋਂ ਔਰਤ ਨੇ ਰੌਲਾ ਪਾਇਆ ਤਾਂ ਦੋਸ਼ੀ ਆਪਣੀ ਧੀ ਨਾਲ ਖਾਲੀ ਕਮਰੇ ‘ਚੋਂ ਬਾਹਰ ਆ ਗਿਆ। ਡਰੀ ਹੋਈ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਸਾਈਕਲਾਂ ਵਾਲੇ ਕਮਰੇ ਚ ਉਸ ਨੂੰ ਲੈ ਗਿਆ ਸੀ।
ਔਰਤ ਨੇ ਦੱਸਿਆ ਕਿ ਮਈ 2022 ‘ਚ ਉਸ ਦੇ ਪਤੀ ਨੇ ਸਵੇਰੇ 2 ਵਜੇ ਬੇਟੀ ਨਾਲ ਗ਼ਲਤ ਕੰਮ ਅਤੇ ਛੇੜਛਾੜ ਕੀਤੀ। ਦੋਸ਼ੀ ਮਈ 2022 ਤੋਂ ਬੇਟੀ ਨਾਲ ਗ਼ਲਤ ਕੰਮ ਕਰਦਾ ਆ ਰਿਹਾ ਸੀ । ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।