ਅੱਜ ਕੱਲ ਪ੍ਰੀ-ਵੈਡਿੰਗ ਸ਼ੂਟ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਜੋੜੇ ਹੁਣ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਲਈ ਵੀ ਤਿਆਰ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਇੱਕ ਟਰੈਫਿਕ ਡੀਐਸਪੀ ਰੇਲਵੇ ਟ੍ਰੈਕ ਉੱਤੇ ਫੋਟੋਸ਼ੂਟ ਕਰ ਰਹੇ ਲੋਕਾਂ ਉੱਤੇ ਕੁੱਟਮਾਰ ਕਰ ਰਿਹਾ ਹੈ| ਡੀਐਸਪੀ ਨੇ ਇਨ੍ਹਾਂ ਲੋਕਾਂ ਨੂੰ ਰੰਗੇ ਹੱਥੀਂ ਫੜਿਆ ਅਤੇ ਉਨ੍ਹਾਂ ਨੂੰ ਕਾਫੀ ਝਿੜਕਿਆ। ਇਸ ਤੋਂ ਬਾਅਦ ਜੋੜਾ ਤੇ ਫੋਟੋ-ਵੀਡੀਓ ਬਣਾਉਣ ਵਾਲੇ ਲੋਕ ਉਥੋਂ ਭੱਜ ਗਏ।
ਖ਼ਬਰਾਂ ਦੇ ਅਨੁਸਾਰ ਇਹ ਜੋੜਾ ਦਿੱਲੀ-ਮੁੰਬਈ ਰੇਲਵੇ ਟ੍ਰੈਕ ‘ਤੇ ਪ੍ਰੀ-ਵੈਡਿੰਗ ਸ਼ੂਟ ਕਰ ਰਿਹਾ ਸੀ। ਉਹ ਆਪਣੀ ਅਤੇ ਕੈਮਰਾਮੈਨ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਫੋਟੋਆਂ ਅਤੇ ਵੀਡੀਓ ਬਣਾ ਰਹੇ ਸਨ। ਜਦੋਂ ਉਨ੍ਹਾਂ ਦਾ ਸ਼ੂਟ ਚੱਲ ਰਿਹਾ ਸੀ ਤਾ ਡੀਐਸਪੀ ਨਰੇਸ਼ ਕੁਮਾਰ ਅਨੋਥੀਆ, ਰੇਲਵੇ ਟਰੈਕ ਕੋਲੋਂ ਲੰਘ ਰਹੇ ਸੀ । ਉਹ ਆਪਣੀ ਕਾਰ ਰੋਕ ਕੇ ਉਨ੍ਹਾਂ ਦੇ ਨੇੜੇ ਪਹੁੰਚ ਗਏ |ਨਰੇਸ਼ ਕੁਮਾਰ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਟ੍ਰੈਫਿਕ ਪੁਲਿਸ ਅਧਿਕਾਰੀ ਕਹਿ ਰਹੇ ਹਨ।
ਕੀ ਤੁਸੀਂ ਪਾਗਲ ਹੋ, ਕੀ ਤੁਸੀਂ ਆਪਣੇ ਦਿਮਾਗ ਤੋਂ ਪੈਦਲ ਹੋ? ਉਹ ਇੱਥੇ ਕਿਸ ਤਰ੍ਹਾਂ ਵੀਡੀਓ ਬਣਾਉਣ ਵਿੱਚ ਦਿਲਚਸਪੀ ਲੈ ਸਕਦੇ ਹਨ |ਤੁਸੀਂ ਟਰੈਕ ਦੇ ਵਿਚਕਾਰ ਲੰਮੇ ਪਾ ਕੇ ਵੀਡੀਓ ਬਣਾ ਰਹੇ ਹੋ। ਹੁਣ ਰੇਲਗੱਡੀ ਚੱਲੇਗੀ, ਪਤਾ ਵੀ ਨਹੀਂ ਲੱਗੇਗਾ, ਚੀਥੜੇ ਉੱਡ ਜਾਣਗੇ। ਤੁਸੀਂ ਇਹ ਸਭ ਮਜ਼ਾਕ ਸਮਝਦੇ ਹੋ |ਇਹ ਖ਼ਤਰੇ ਵਾਲਾ ਜ਼ੋਨ ਹੈ। ਤੁਸੀਂ ਲੋਕ ਨਹੀਂ ਸਮਝਦੇ। ਇੱਥੋਂ ਚਲੇ ਜਾਓ, ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਕੇ ਬੰਦ ਕਰ ਦਿਆਂਗਾ ਸਭ |
ਡੀਐਸਪੀ ਨਰੇਸ਼ ਕੁਮਾਰ ਨੇ ਉਕਤ ਵਿਅਕਤੀਆਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ। ਉਨ੍ਹਾਂ ਦੱਸਿਆ ਕਿ ਇੱਥੋਂ ਹਰ 5 ਮਿੰਟ ਬਾਅਦ ਸੁਪਰ ਫਾਸਟ ਰੇਲ ਗੱਡੀਆਂ ਰਵਾਨਾ ਹੁੰਦੀਆਂ ਹਨ।