ਖ਼ਬਰ ਦੇ ਮੁਤਾਬਿਕ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ ਇੱਕ 65 ਸਾਲਾ ਔਰਤ ਅਤੇ ਇੱਕ 75 ਸਾਲਾ ਬਜ਼ੁਰਗ ਦਾ ਅਨੋਖਾ ਵਿਆਹ ਸੁਰਖੀਆਂ ਵਿੱਚ ਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਛਲੇ 10 ਸਾਲਾਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ‘ਚ ਰਹਿ ਰਹੇ ਸਨ। ਬਜ਼ੁਰਗ ਔਰਤ ਮੋਹਨੀਆ ਬਾਈ ਅਣਵਿਆਹੀ ਸੀ ਜਦਕਿ ਬਜ਼ੁਰਗ ਭਗਵਾਨਦੀਨ ਸਿੰਘ ਦੀ ਪਤਨੀ ਦਾ 10 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।
ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਇੱਕ ਅਨੋਖਾ ਵਿਆਹ ਹੋਇਆ ਹੈ| ਦਰਅਸਲ, ਜ਼ਿਲ੍ਹੇ ਦੇ ਹਰ ਬਲਾਕ ਵਿੱਚ ਮੁੱਖ ਮੰਤਰੀ ਦੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ ਪਰ ਇਹ ਅਨੋਖਾ ਮਾਮਲਾ ਰਾਮਨਗਰ ਜ਼ਿਲ੍ਹੇ ਦਾ ਹੈ। ਜ਼ਿਲ੍ਹਾ ਦਫ਼ਤਰ ਦੇ ਆਜ਼ਾਦ ਮੈਦਾਨ ਵਿੱਚ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ|
ਇਸ ਸਮੂਹਿਕ ਵਿਆਹ ਸਮਾਗਮ ਵਿੱਚ ਕੁੱਲ 135 ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ। ਮੱਧ ਪ੍ਰਦੇਸ਼ ਦੇ ਰਾਜ ਮੰਤਰੀ ਰਾਮਖੇਲਵਨ ਪਟੇਲ ਖੁਦ ਇਸ ਅਨੋਖੇ ਵਿਆਹ ਦੇ ਗਵਾਹ ਬਣੇ |ਇੱਥੇ 65 ਸਾਲਾ ਮੋਹਨੀਆ ਬਾਈ ਦਾ ਵਿਆਹ 75 ਸਾਲਾ ਭਗਵਾਨਦੀਨ ਸਿੰਘ ਨਾਲ ਹੋਇਆ। ਦੋਵੇਂ ਬਜ਼ੁਰਗ ਪਿਛਲੇ 10 ਸਾਲਾਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ‘ਚ ਰਹਿ ਰਹੇ ਸਨ।
ਜਿੱਥੇ ਮੋਹਨੀਆ ਦਾ ਵਿਆਹ ਨਹੀਂ ਹੋਇਆ ਸੀ, ਉੱਥੇ ਹੀ ਭਗਵਾਨਦੀਨ ਸਿੰਘ ਦੀ ਪਤਨੀ ਦਾ 10 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਦੋਂ ਤੋਂ ਦੋਵੇਂ ਇਕੱਠੇ ਰਹਿ ਰਹੇ ਸਨ। ਭਗਵਾਨਦੀਨ ਸਿੰਘ ਦੀ ਜਨਮ ਤੋਂ ਇੱਕ ਲੱਤ ਖ਼ਰਾਬ ਸੀ, ਉਸ ਦੀ ਪਹਿਲੀ ਪਤਨੀ ਤੋਂ ਕੋਈ ਔਲਾਦ ਵੀ ਨਹੀਂ ਹੈ। ਜ਼ਾਹਿਰ ਹੈ ਕਿ ਉਮਰ ਦੇ ਇਸ ਨਾਜ਼ੁਕ ਪੜਾਅ ‘ਤੇ ਬੁਢਾਪੇ ਵਿਚ ਦੋਵੇਂ ਇਕ-ਦੂਜੇ ਦਾ ਸਹਾਰਾ ਬਣੇ ਹਨ |
ਦੱਸਿਆ ਜਾ ਰਿਹਾ ਹੈ ਕਿ ਸਮੂਹਿਕ ਲੜਕੀ ਵਿਆਹ ਯੋਜਨਾ ਤਹਿਤ ਸਰਕਾਰ ਹਰੇਕ ਜੋੜੇ ਨੂੰ ਨਕਦੀ ਸਮੇਤ ਘਰੇਲੂ ਸਾਮਾਨ ਮੁਹੱਈਆ ਕਰਵਾਉਂਦੀ ਹੈ। ਇੱਕ ਜੋੜੇ ‘ਤੇ 51 ਹਜ਼ਾਰ ਰੁਪਏ ਖਰਚ ਕਰਨ ਦੀ ਵਿਵਸਥਾ ਹੈ। ਇਸ ਰਕਮ ‘ਚ ਟੈਂਟ-ਸ਼ਾਮੀਆਣਾ ਅਤੇ ਖਾਣ-ਪੀਣ ਦੇ ਬਦਲੇ 6 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਦਕਿ 34 ਹਜ਼ਾਰ ਰੁਪਏ ਦੇ ਸਾਮਾਨ ਦੇ ਨਾਲ 11 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ ਹੈ |
ਮੱਧ ਪ੍ਰਦੇਸ਼ ਸਰਕਾਰ ਦੇ ਰਾਜ ਮੰਤਰੀ ਰਾਮਖੇਲਵਨ ਪਟੇਲ ਨੇ ਇਸ ਬਾਰੇ ਕਿਹਾ ਕਿ ਹੁਣ ਇਹ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਹੈ। ਅਸੀਂ ਖ਼ਬਰਾਂ ਵਿੱਚ ਪੜ੍ਹਦੇ ਹਾ ਕਿ ਅਫਰੀਕਾ ਦੇ ‘ਗਾਂਧੀ’ ਕਹੇ ਜਾਣ ਵਾਲੇ ਨੈਲਸਨ ਮੰਡੇਲਾ ਜਦੋਂ ਜੇਲ੍ਹ ਤੋਂ ਵਾਪਸ ਆਏ ਤਾਂ 78 ਸਾਲ ਦੀ ਉਮਰ ‘ਚ ਉਨ੍ਹਾਂ ਨੇ ਵਿਆਹ ਕਰਵਾਇਆ ਸੀ,ਹੁਣ ਇੱਥੇ ਵੀ ਅਜਿਹਾ ਹੀ ਇੱਕ ਵਿਆਹ ਹੋਇਆ ਹੈ। ਸਰਕਾਰ ਨੇ ਰੀਤੀ-ਰਿਵਾਜਾਂ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਵਿਆਹ ਕਰਵਾਇਆ ਹੋਵੇਗਾ |