Friday, November 15, 2024
HomeBreakingਦੇਖੋ ਕਿਵੇਂ ਪੈਸਿਆਂ ਕਰਕੇ ਕੀਤੀ ਮੁਲਾਜ਼ਮ ਦੀ ਕੁੱਟਮਾਰ, ਹਸਪਤਾਲ ਅੱਗੇ ਸੁੱਟ ਕੇ...

ਦੇਖੋ ਕਿਵੇਂ ਪੈਸਿਆਂ ਕਰਕੇ ਕੀਤੀ ਮੁਲਾਜ਼ਮ ਦੀ ਕੁੱਟਮਾਰ, ਹਸਪਤਾਲ ਅੱਗੇ ਸੁੱਟ ਕੇ ਹੋਏ ਫ਼ਰਾਰ|

ਮੁਲਾਜ਼ਮ ਦੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹੁਤ ਕੁੱਟਮਾਰ ਕੀਤੀ ਇਸ ਤੋਂ ਬਾਅਦ ਉਸ ਨੂੰ ਕਾਰ ਵਿਚ ਲਿਜਾ ਕੇ ਦੋਰਾਹਾ ਦੇ ਇੱਕ ਹਸਪਤਾਲ ਦੇ ਬਾਹਰ ਸੁੱਟ ਦਿੱਤਾ।ਜਿਸ ਤੋਂ ਬਾਅਦ ਇਲਾਜ ਦੌਰਾਨ ਮੁਲਾਜ਼ਮ ਦੀ ਮੌਤ ਹੋ ਗਈ ਸੀ |

ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਨਿਵਾਸੀ ਰਾਜਨ ਸਲੂਜਾ ਨੂੰ ਉਸਦੇ ਹੀ ਦੋਸਤਾਂ ਨੇ ਕੁੱਟ ਕੇ ਮਾਰ ਦਿੱਤਾ। ਸੂਚਨਾ ਦੇ ਅਨੁਸਾਰ ਉਸ ਦੇ ਸਾਥੀ ਜਗਜੀਤ ਸਿੰਘ ਜੋ ਫਾਈਨਾਂਸਰ ਦਾ ਕੰਮ ਕਰਦਾ ਹੈ| ਜਿਸ ਨੇ ਰਾਹੁਲ ਕਪੂਰ, ਸੁਰੇਸ਼ ਅਤੇ ਹਰੀਓਮ ਨਾਲ ਮਿਲ ਕੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰਾਜਨ ਸਲੂਜਾ ਦੀ ਬਹੁਤ ਕੁੱਟਮਾਰ ਕੀਤੀ ਇਸ ਤੋਂ ਬਾਅਦ ਉਸ ਨੂੰ ਕਾਰ ਵਿਚ ਚੁੱਕ ਕੇ ਦੋਰਾਹਾ ਦੇ ਇੱਕ ਹਸਪਤਾਲ ਦੇ ਬਾਹਰ ਸੁੱਟ ਦਿੱਤਾ।ਜਿਸ ਤੋਂ ਬਾਅਦ ਇਲਾਜ ਦੌਰਾਨ ਰਾਜਨ ਸਲੂਜਾ ਦੀ ਮੌਤ ਹੋ ਗਈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ।

ਰਾਜਨ ਸਲੂਜਾ ਦੇ ਪੁੱਤਰ ਯੋਗੇਸ਼ ਨੇ ਪੁਲਿਸ ਨੂੰ ਆਪਣੇ ਬਿਆਨ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਐਤਵਾਰ ਸ਼ਾਮ ਨੂੰ ਉਨ੍ਹਾਂ ਦੇ ਘਰ ਆਏ ,ਮੇਰੇ ਪਿਤਾ ਉਸ ਨਾਲ ਆਪਣੀ ਫਾਈਨਾਂਸਰ ਕੰਪਨੀ ‘ਚ ਕੰਮ ਕਰਦੇ ਸਨ। ਉਹ ਮੇਰੇ ਪਿਤਾ ਨੂੰ ਇਹ ਦੱਸ ਕੇ ਨਾਲ ਲੈ ਗਏ ਕਿ ਉਹ ਥੋੜ੍ਹੀ ਦੇਰ ਤੱਕ ਵਾਪਸ ਆ ਜਾਣਗੇ ।ਲੇਕਿਨ ਜਦੋਂ ਉਹ ਦੇਰ ਰਾਤ ਤੱਕ ਵਾਪਸ ਨਹੀਂ ਪਰਤੇ ਤਾਂ ਮੈਂ ਆਪਣੇ ਪਿਤਾ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਜਦੋਂ ਮੈਂ ਜਗਦੀਸ਼ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਅਸੀਂ ਤੇਰੇ ਪਿਤਾ ਨੂੰ ਸਮਰਾਲਾ ਚੌਕ ਨੇੜੇ ਛੱਡ ਦਿੱਤਾ।

ਰਾਜਨ ਸਲੂਜਾ ਦੇ ਪੁੱਤਰ ਯੋਗੇਸ਼ ਨੇ ਫਿਰ ਦੱਸਿਆ ਕਿ ਜਦੋਂ ਅਸੀਂ ਸਮਰਾਲਾ ਚੌਕ ਪਹੁੰਚੇ ਤਾਂ ਉਥੇ ਕੋਈ ਵੀ ਮਜੂਦ ਨਹੀਂ ਸੀ, ਜਿਸ ਤੋਂ ਬਾਅਦ ਮੇਰੇ ਭਰਾ ਇਸ਼ਾਂਤ ਨੂੰ ਥਾਣੇ ਤੋਂ ਫੋਨ ਆਇਆ। ਉਸ ਨੇ ਦੱਸਿਆ ਕਿ ਸਾਨੂੰ ਦੋਰਾਹਾ ਦੇ ਇੱਕ ਹਸਪਤਾਲ ਵਿੱਚ ਇੱਕ ਵਿਅਕਤੀ ਮਿਲਿਆ, ਜਿਸ ਦੀ ਜੇਬ ਵਿੱਚ ਤੁਹਾਡਾ ਨੰਬਰ ਸੀ, ਤੁਸੀਂ ਜਲਦੀ ਰਾਜਵੰਤ ਹਸਪਤਾਲ ਵਿੱਚ ਆ ਜਾਓ। ਹਸਪਤਾਲ ਜਾ ਕੇ ਅਸੀਂ ਆਪਣੇ ਪਿਤਾ ਦੀ ਪਛਾਣ ਕੀਤੀ । ਜਿਸ ਤੋਂ ਬਾਅਦ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments