ਇਸ ਲਾਪਤਾ ਔਰਤ ਦਾ ਪੂਰਾ ਨਾਂ ਨਿਕੋਲਾ ਬੁਲੀ ਹੈ। ਉਮਰ 45 ਸਾਲ ਹੈ ਅਤੇ ਇਸ ਦੀਆ 2 ਕੁੜੀਆਂ ਹਨ। ਲੰਕਾਸ਼ਾਇਰ, ਇੰਗਲੈਂਡ ਦੀ ਵਸਨੀਕ ਹੈ |ਨਿਕੋਲਾ ਬੁੱਲੀ ਦਾ ਪਤੀ ਪਾਲ ਪਰੇਸ਼ਾਨ ਹੈ। ਨਿਕੋਲਾ ਦੀਆਂ ਦੋ ਧੀਆਂ ਆਪਣੀ ਮਾਂ ਦੇ ਵਾਪਸ ਆਉਣ ਦੀ ਉਡੀਕ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਉਸ ਦੀ ਮਾਂ ਨਿਕੋਲਾ ਨੇ ਉਨ੍ਹਾਂ ਨੂੰ ਸਕੂਲ ਛੱਡਿਆ ਸੀ ਅਤੇ ਇਸ ਤੋਂ ਬਾਅਦ ਉਹ ਆਪਣੇ ਕੁੱਤੇ ਨੂੰ ਨਦੀ ਕਿਨਾਰੇ ਸੈਰ ਕਰਨ ਲਈ ਲੈ ਗਈ। ਕੋਈ ਨਹੀਂ ਜਾਣਦਾ ਕਿ ਉਸ ਤੋਂ ਬਾਅਦ ਕੀ ਹੋਇਆ, ਕੁੱਤਾ ਮਿਲਿਆ, ਪਰ ਨਿਕੋਲਾ ਨਹੀਂ ਸੀ। ਉਹ ਉਸ ਦਿਨ ਤੋਂ ਲਾਪਤਾ ਹੈ।
ਨਿਕੋਲਾ ਕਿੱਥੇ ਗ਼ਾਇਬ ਹੋ ਗਈ ? ਕੋਈ ਨਹੀਂ ਜਾਣਦਾ। ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਮੁਢਲੇ ਤੌਰ ‘ਤੇ ਇਹ ਮੰਨ ਕੇ ਜਾਂਚ ਕਰ ਰਹੀ ਹੈ ਕਿ ਨਿਕੋਲਾ ਨਾਲ ਕੋਈ ਦਰਦਨਾਕ ਹਾਦਸਾ ਹੋ ਸਕਦਾ ਹੈ। ਉਹ ਜ਼ਰੂਰ ਨਦੀ ਵਿੱਚ ਡਿੱਗੀ ਹੋਵੇਗੀ। ਪਰ ਪੁਲਿਸ ਦੀ ਇਸ ਧਾਰਨਾ ਦੀ ਪੁਸ਼ਟੀ ਕਰਨ ਲਈ ਲੋੜੀਂਦੇ ਸਬੂਤ ਨਹੀਂ ਮਿਲੇ ਹਨ।
ਇਸੇ ਕਰਕੇ ਨਿਕੋਲਾ ਦੇ ਪਰਿਵਾਰ ਅਤੇ ਦੋਸਤ ਪੁਲਿਸਦੀ ਇਸ ਥਿਊਰੀ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਿਕੋਲਾ ਨਦੀ ‘ਚ ਡਿੱਗੀ ਤਾਂ ਕੋਈ ਸਬੂਤ ਕਿਉਂ ਨਹੀਂ ਮਿਲਿਆ|
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਸੁਪਰਡੈਂਟ ਸੈਲੀ ਰਿਲੇ ਮੁਤਾਬਕ ਮਾਮਲੇ ‘ਚ ਕੋਈ ਤੀਜੀ ਧਿਰ ਸ਼ਾਮਿਲ ਨਹੀਂ ਹੈ। ਪਰ ਨਿਕੋਲਾ ਦੇ ਪਰਿਵਾਰ ਦਾ ਸਵਾਲ ਇਹ ਹੈ ਕਿ ਜੇਕਰ ਨਿਕੋਲਾ ਨਦੀ ਵਿੱਚ ਡਿੱਗੀ ਤਾਂ ਨਦੀ ਦੇ ਕੰਢੇ ਤੇ ਉਸ ਦਾ ਕੋਈ ਨਿਸ਼ਾਨ ਕਿਉਂ ਨਹੀਂ ਮਿਲਿਆ। ਨਾ ਪੈਰਾਂ ਦੇ ਨਿਸ਼ਾਨ ਨਾ ਦਰਿਆ ਵਿੱਚ ਤਿਲਕਣ ਦੇ ਨਿਸ਼ਾਨ। ਨਿਕੋਲਾ ਦੇ ਮਾਪੇ ਸੋਚਦੇ ਹਨ ਕਿ ਸ਼ਾਇਦ ਕਿਸੇ ਨੇ ਨਿਕੋਲਾ ਨੂੰ ਅਗਵਾ ਕਰ ਲਿਆ ਹੈ। ਪਿਤਾ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਦੀ ਬੇਟੀ ਨਦੀ ਵਿੱਚ ਡਿੱਗੀ ਹੈ। ਨਿਕੋਲਾ ਦੀ ਭੈਣ ਲੁਈਸ ਕਨਿੰਘਮ ਕਹਿੰਦੀ ਹੈ,ਕਿਸੇ ਨੂੰ ਕੁਝ ਤਾ ਪਤਾ ਹੋਣਾ ਚਾਹੀਦਾ ਹੈ. ਕੋਈ ਵੀ ਹਵਾ ਵਿੱਚ ਅਲੋਪ ਨਹੀਂ ਹੁੰਦਾ|
ਪੁਲਿਸ ਦੇ ਗੋਤਾਖੋਰਾਂ ਨੇ ਨਦੀ ਵਿੱਚ ਨਿਕੋਲਾ ਦੀ ਭਾਲ ਕੀਤੀ, ਪਰ ਲਾਪਤਾ ਨਿਕੋਲਾ ਦਾ ਕੋਈ ਸੁਰਾਗ ਨਹੀਂ ਮਿਲਿਆ। ਸੋਮਵਾਰ, 6 ਫਰਵਰੀ ਨੂੰ, ਅੰਡਰਵਾਟਰ ਰੈਸਕਿਊ ਦੀ ਮਾਹਰ ਟੀਮ ਵੀ ਨਿਕੋਲਾ ਦੀ ਖੋਜ ਵਿੱਚ ਸ਼ਾਮਲ ਹੋਈ। ਸਪੈਸ਼ਲਿਸਟ ਗਰੁੱਪ ਇੰਟਰਨੈਸ਼ਨਲ ਦੇ ਮੁੱਖ ਕਾਰਜਕਾਰੀ ਫੋਰੈਂਸਿਕ ਮਾਹਿਰ ਪੀਟਰ ਫੌਲਡਿੰਗ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਤਕਨੀਕ ਦੀ ਵਰਤੋਂ ਕਰਕੇ ਨਦੀ ਦੇ ਤਲ ‘ਤੇ ਪਈ ਹਰ ਸੋਟੀ ਅਤੇ ਪੱਥਰ ਨੂੰ ਦੇਖ ਸਕਦੀ ਹੈ। ਪੀਟਰ ਨੇ ਕਿਹਾ ਕਿ ਇਸ ਖੋਜ ਦੇ ਨਤੀਜਿਆਂ ਦੇ ਆਧਾਰ ‘ਤੇ ਪੁਲਿਸ ਕੁਝ ਪੁਸ਼ਟੀ ਕਰ ਸਕੇਗੀ | ਨਿਕੋਲਾ ਨੂੰ ਗਾਇਬ ਹੋਏ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਹਾਲੇ ਵੀ ਕੁਝ ਪਤਾ ਨਹੀਂ ਲੱਗ ਰਿਹਾ|