Sunday, February 23, 2025
HomeBreakingਦੇਖੋ ਕਿਵੇਂ ਅੰਬਾਲਾ 'ਚ ਖੇਡ ਦੀ ਬੱਚੀ 'ਤੇ ਪਿਟਬੁੱਲ ਕੁੱਤੇ ਨੇ ਕੀਤਾ...

ਦੇਖੋ ਕਿਵੇਂ ਅੰਬਾਲਾ ‘ਚ ਖੇਡ ਦੀ ਬੱਚੀ ‘ਤੇ ਪਿਟਬੁੱਲ ਕੁੱਤੇ ਨੇ ਕੀਤਾ ਹਮਲਾ:ਨੌਜਵਾਨ ਨੇ ਬਚਾਈ ਜਾਨ,ਹਸਪਤਾਲ ਵਿੱਚ ਕਰਵਾਇਆ ਦਾਖ਼ਲ|

ਅੰਬਾਲਾ ‘ਚ ਪਿਟਬੁਲ ਕੁੱਤੇ ਨੇ ਇੱਕ 4 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਕੋਲੋਂ ਲੰਘ ਰਹੇ ਇੱਕ ਨੌਜਵਾਨ ਨੇ ਬੱਚੀ ਨੂੰ ਕੁੱਤਿਆਂ ਤੋਂ ਬਚਾਇਆ ਹੈ । ਬੱਚੀ ਦੇ ਸਰੀਰ ‘ਤੇ ਕੁੱਤਿਆਂ ਦੇ ਕੱਟਣ ਕਾਰਨ 15 ਤੋਂ ਜਿਆਦਾ ਨਿਸ਼ਾਨ ਲੱਗੇ ਹੋਏ ਹਨ। ਮਾਸੂਮ ਬੱਚੀ ਨੂੰ ਦਾ ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Karnal News Pitbull Dog Attack Nine Year Girl Child | Haryana News: हरियाणा  के करनाल में 9 साल की बच्ची पर पिटबुल ने किया हमला, चेहरा नोंचने के बाद  काटा कान

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਕੁੱਤੇ ਦੀ ਮਾਲਕਿਨ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਮਾਸੂਮ ਬੱਚੀ ਗਲੀ ਵਿਚ ਖੇਡ ਰਹੀ ਸੀ।ਉਸ ਸਮੇਂ ਇੱਕ ਨੌਜਵਾਨ ਹੱਥ ਵਿੱਚ ਕੁਝ ਸਮਾਨ ਲੈ ਕੇ ਕੋਲੋਂ ਲੰਘ ਰਿਹਾ ਸੀ। ਇਸ ਦੌਰਾਨ ਪਿਟਬੁੱਲ ਕੁੱਤਾ ਪਿੱਛੇ ਤੋਂ ਆਉਂਦਾ ਹੈ ਅਤੇ ਬੱਚੀ ‘ਤੇ ਹਮਲਾ ਕਰ ਦਿੰਦਾ ਹੈ। ਇਸ ਹਮਲੇ ਵਿੱਚ ਬੱਚੀ ਡਿੱਗ ਜਾਂਦੀ ਹੈ। ਬੱਚੀ ਦੇ ਨੇੜੇ ਮੌਜੂਦ ਲੋਕ ਡਰ ਕੇ ਭੱਜ ਜਾਂਦੇ ਹਨ। ਇਸ ਦੇ ਨਾਲ ਹੀ ਹੋਰ ਕੁੱਤੇ ਵੀ ਬੱਚੀ ‘ਤੇ ਹਮਲਾ ਕਰ ਦਿੰਦੇ ਹਨ। ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਨੌਜਵਾਨ ਨੇ ਕੁੱਤਿਆਂ ਨੂੰ ਭਜਾ ਕੇ ਬੱਚੀ ਨੂੰ ਬਚਾ ਲਿਆ।

ਪੁਲਿਸ ਨੇ ਕੁੱਤੇ ਦੀ ਮਾਲਕਿਨ ਦੇ ਖਿਲਾਫ ਸ਼ਿਕਾਇਤ ਦਰਜ਼ ਕਰਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments