ਨਵੀਂ ਦਿੱਲੀ: ਖੇਤਰੀ ਕਨੈਕਟੀਵਿਟੀ ਯੋਜਨਾ ਦੇ ਤਹਿਤ ਇੱਕ ਕਦਮ ਅੱਗੇ ਵਧਾਉਂਦੇ ਹੋਏ ਅਲਾਇੰਸ ਏਅਰ ਅੱਜ ਯਾਨੀ 26 ਸਤੰਬਰ ਤੋਂ ਦਿੱਲੀ-ਸ਼ਿਮਲਾ ਵਿਚਕਾਰ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਹੁਣ ਤੱਕ ਸਿਰਫ ਨਾਮਾਤਰ ਉਡਾਣਾਂ ਦੀ ਸੇਵਾ ਉਪਲਬਧ ਸੀ, ਜੋ ਕਿ ਹਫਤਾਵਾਰੀ ਸੀ ਪਰ ਹੁਣ ਸ਼ਿਮਲਾ ਲਈ ਨਿਯਮਤ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਹਨ।
ਦੱਸ ਦੇਈਏ ਕਿ ਸੋਮਵਾਰ ਨੂੰ ਏਟੀਆਰ 48 ਸੀਟਰ ਜਹਾਜ਼ ਨੇ ਦਿੱਲੀ ਤੋਂ ਸਵੇਰੇ 7:10 ‘ਤੇ ਉਡਾਣ ਭਰੀ ਸੀ ਅਤੇ ਸਵੇਰੇ 8:20 ‘ਤੇ ਸ਼ਿਮਲਾ ਦੇ ਜੁਬਾਰਹੱਟੀ ਹਵਾਈ ਅੱਡੇ ‘ਤੇ ਉਤਰਿਆ ਸੀ। ਇਸ ਤੋਂ ਬਾਅਦ ਫਲਾਈਟ ਨੇ ਸ਼ਿਮਲਾ ਤੋਂ ਸਵੇਰੇ 8:50 ‘ਤੇ ਉਡਾਨ ਭਰੀ ਅਤੇ ਸਵੇਰੇ 10.00 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਫਲਾਈਟ ਦੇ ਸਫਲ ਪ੍ਰੀਖਣ ਤੋਂ ਬਾਅਦ ਇਸ ਨੂੰ ਨਿਯਮਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਵਾਈ ਜਹਾਜ਼ ਦੀ ਸੇਵਾ ਫਰਵਰੀ 2020 ਤੋਂ ਬੰਦ ਕਰ ਦਿੱਤੀ ਗਈ ਸੀ ਪਰ ਸਾਲ 2022 ‘ਚ 6 ਸਤੰਬਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ ਖਰਾਬ ਮੌਸਮ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਪਰ ਹੁਣ ਉਡਾਣਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਯਾਤਰੀ ਉਡਾਣਾਂ ਬਾਰੇ ਹੋਰ ਜਾਣਨ ਅਤੇ ਟਿਕਟਾਂ ਬੁੱਕ ਕਰਨ ਲਈ ਅਲਾਇੰਸ ਏਅਰ ‘ਤੇ ਜਾ ਸਕਦੇ ਹਨ।
ਦਿੱਲੀ-ਸ਼ਿਮਲਾ ਲਈ ਹਵਾਈ ਉਡਾਣਾਂ ਫਰਵਰੀ 2020 ਤੋਂ ਬੰਦ ਕਰ ਦਿੱਤੀਆਂ ਗਈਆਂ ਸਨ। ਅਲਾਇੰਸ ਏਅਰ ਏਵੀਏਸ਼ਨ ਲਿਮਟਿਡ ਦੇ ਡਿਪਟੀ ਇੰਜੀਨੀਅਰ ਮਾਰਕੀਟਿੰਗ ਯਸ਼ਵਰਧਨ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਉਡਾਣਾਂ 6 ਸਤੰਬਰ ਤੋਂ ਸ਼ੁਰੂ ਹੋਣੀਆਂ ਸਨ। ਪਰ ਕਿਸੇ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਫਲਾਇਟ ਦੇ ਸਫਲ ਟਰਾਇਲ ਤੋਂ ਬਾਅਦ 26 ਸਤੰਬਰ ਤੋਂ ਨਿਯਮਤ ਉਡਾਣਾਂ ਸ਼ੁਰੂ ਹੋ ਗਈਆਂ ਹਨ।