Nation Post

ਦਿੱਲੀ ਤਿਹਾੜ ਜੇਲ੍ਹ ‘ਚ ਗੈਂਗਵਾਰ ਦੌਰਾਨ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਹੋਇਆ ਕਤਲ |

ਦਿੱਲੀ ਤਿਹਾੜ ਜੇਲ੍ਹ ‘ਚ ਅੱਜ ਯਾਨੀ ਮੰਗਲਵਾਰ ਨੂੰ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ ਗਿਆ ਹੈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਕਿ ਜਤਿੰਦਰ ਗੋਗੀ ਗੈਂਗ ਦੇ ਯੋਗੇਸ਼ ਟੁੰਡਾ, ਦੀਪਕ, ਰਾਜੇਸ਼ ਅਤੇ ਰਿਆਜ਼ ਖਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਜੇਲ੍ਹ ਪ੍ਰਸ਼ਾਸਨ ਵੱਲੋ ਟਿੱਲੂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਟਿੱਲੂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਇੱਕ ਹੋਰ ਰੋਹਿਤ ਦਾ ਇਲਾਜ ਹੋ ਰਿਹਾ ਸੀ ਅਤੇ ਉਹ ਹੁਣ ਖ਼ਤਰੇ ਤੋਂ ਬਾਹਰ ਹੈ |

ਟਿੱਲੂ ਤਾਜਪੁਰੀਆ ਰੋਹਿਣੀ ਅਦਾਲਤ ਵਿੱਚ 24 ਸਤੰਬਰ 2021 ਨੂੰ ਹੋਈ ਗੋਲੀਬਾਰੀ ਦਾ ਮੁਲਜ਼ਮ ਸੀ। ਜਤਿੰਦਰ ਗੋਗੀ ਦਾ ਕਤਲ ਉਸ ਦੇ ਗੈਂਗ ਦੇ ਦੋ ਵਿਅਕਤੀਆਂ ਨੇ ਅਦਾਲਤ ਵਿੱਚ ਕੀਤਾ ਸੀ। ਉਹ ਵਕੀਲ ਦੇ ਕੱਪੜੇ ਪਾ ਕੇ ਅਦਾਲਤ ਵਿੱਚ ਆਇਆ ਸੀ। ਦੋਵੇਂ ਸ਼ੂਟਰਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਹੀ ਗੋਲੀ ਮਾਰ ਦਿੱਤੀ ਸੀ।

Exit mobile version