ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਚਰਚਾ ‘ਚ ਰਹਿੰਦੇ ਹਨ। ਉਨ੍ਹਾਂ ਨੇ ਹੁਣ ਹੀ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਦਲਜੀਤ ਦੋਸਾਂਝ ਹਾਲ ਹੀ ‘ਚ ਗੁਰਦਾਸ ਮਾਨ ਨਾਲ ‘ਛੱਲਾ’ ਗਾਣੇ ਵਿੱਚ ਵੀ ਦਿਖਾਈ ਦੇ ਰਹੇ ਹਨ।
ਹਾਲ ਹੀ ‘ਚ ਦਿਲਜੀਤ ਦੋਸਾਂਝ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਹੋ ਰਹੀ ਹੈ। ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਆਪਣੇ ਕਰੀਅਰ ਦੀ ਸ਼ੁਰੁਆਤ ਕਰਨ ਤੋਂ ਪਹਿਲਾਂ ਬਾਰੇ ਦੱਸ ਰਹੇ ਹਨ।
ਵੀਡੀਓ ‘ਚ ਦਿਲਜੀਤ ਦੋਸਾਂਝ ਗੱਲ ਕਰ ਰਹੇ ਕਿ ਕਿਵੇਂ ਉਹ ਆਪਣੀ ਮਾਂ ਤੋਂ ਗੁੱਸੇ ਹੋ ਗਏ ਸੀ, ਜਦੋਂ ਉਨ੍ਹਾਂ ਦੀ ਮਾਂ ਨੇ ਕਰੀਅਰ ਦੇ ਵਾਸਤੇ ਉਨ੍ਹਾਂ ਨੂੰ ਪਿੰਡ ਛੱਡ ਕੇ ਜਾਣ ਲਈ ਕਹਿ ਦਿੱਤਾ ਸੀ। ਦਿਲਜੀਤ ਦੋਸਾਂਝ ਦੱਸਦੇ ਹਨ, ‘ਮੇਰੀ ਮਾਂ ਕਦੇ ਨਹੀਂ ਚਾਹੁੰਦੀ ਸੀ ਕਿ ਮੈਂ ਪਿੰਡ ‘ਚ ਰੁਕਾ । ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਮੈਂ ਪਿੰਡ ‘ਚ ਰੁੱਕਿਆ ਤਾਂ ਮੇਰਾ ਕਰੀਅਰ ਕਦੇ ਨਹੀਂ ਬਣੇਗਾ । ਇਸ ਵਜ੍ਹਾ ਕਰਕੇ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਸ਼ਹਿਰ ‘ਚ ਜਾ ਕੇ ਰਹਾਂ। ਕਿਉਂਕਿ ਸ਼ਹਿਰ ‘ਚ ਬਹੁਤ ਸਾਰੇ ਮੌਕੇ ਮਿਲ ਜਾਂਦੇ ਹਨ। ਉਸ ਸਮੇਂ ਮੈਂ ਸਿਰਫ 11 ਸਾਲ ਦਾ ਹੀ ਸੀ। ਮੇਰੇ ਪਰਿਵਾਰ ਨੇ ਮੇਰੀ ਇੱਛਾ ਦੇ ਵਿਰੁੱਧ ਮੈਨੂੰ ਮੇਰੇ ਮਾਮਾ ਜੀ ਦੇ ਘਰ ਲੁਧਿਆਣਾ ਰਹਿਣ ਲਈ ਭੇਜ ਦਿੱਤਾ ਸੀ । ਉਸ ਸਮੇਂ ਮੈਂ ਆਪਣੀ ਮਾਂ ਤੋਂ ਕਾਫੀ ਗੁੱਸਾ ਹੋ ਗਿਆ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਘਰੋਂ ਕੱਢ ਦਿੱਤਾ ਹੋਵੇ।’ ਇਹ ਵੀਡੀਓ ਦਿਲਜੀਤ ਦੋਸਾਂਝ ਦੇ ਫੈਨ ਪੈਜ ਤੇ ਸਾਂਝੀ ਕੀਤੀ ਗਈ ਹੈ |