RBI ਨੇ ਬੈਂਕਾਂ ਨੂੰ 31 ਮਾਰਚ ਤੱਕ ਆਪਣੀਆਂ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦਾ ਹੁਕਮ ਦਿੱਤਾ ਹੈ। ਇਸ ਨਾਲ ਹੁਣ ਤੁਸੀਂ ਐਤਵਾਰ ਨੂੰ ਵੀ ਬੈਂਕ ਨਾਲ ਸਬੰਧਤ ਕੰਮ ਪੂਰਾ ਕਰ ਸਕਦੇ ਹੋ । 31 ਮਾਰਚ ਤੋਂ ਬਾਅਦ ਲਗਾਤਾਰ 1 ਅਤੇ 2 ਅਪ੍ਰੈਲ ਨੂੰ ਬੈਂਕਾਂ ‘ਚ ਕੋਈ ਕੰਮ ਨਹੀਂ ਕੀਤਾ ਜਾਵੇਗਾ ।
RBI ਨੇ ਦੱਸਿਆ ਹੈ ਕਿ ਵਿੱਤੀ ਸਾਲ (2022-23) 31 ਮਾਰਚ ਨੂੰ ਖਤਮ ਹੋਣ ਵਾਲਾ ਹੈ। ਸਾਰੇ ਸਰਕਾਰੀ ਲੈਣ-ਦੇਣ ਇਸ ਮਿਤੀ ਤੱਕ ਪੂਰੇ ਹੋ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ RBI ਨੇ ਦੱਸਿਆ ਕਿ ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਅਤੇ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਪ੍ਰਣਾਲੀ ਰਾਹੀਂ ਲੈਣ-ਦੇਣ 31 ਮਾਰਚ ਦੀ ਅੱਧੀ ਰਾਤ 12 ਤੱਕ ਹੋ ਸਕਦਾ ਹੈ।
ਸਰਕਾਰੀ ਚੈੱਕਾਂ ਲਈ ਵਿਸ਼ੇਸ਼ ਕਲੀਅਰਿੰਗ ਕਰਵਾਈ ਜਾਵੇਗੀ, ਜਿਸ ਲਈ ਡਿਪਾਰਟਮੈਂਟ ਆਫ਼ ਪੇਮੈਂਟ ਐਂਡ ਸੈਟਲਮੈਂਟ ਸਿਸਟਮਜ਼ ਜ਼ਰੂਰੀ ਹਦਾਇਤਾਂ ਜਾਰੀ ਕਰੇਗਾ। ਕੇਂਦਰ ਅਤੇ ਰਾਜ ਸਰਕਾਰ ਦੇ ਲੈਣ-ਦੇਣ ਕਰਨ ਲਈ ਰਿਪੋਰਟਿੰਗ ਵਿੰਡੋ 31 ਮਾਰਚ ਤੋਂ 1 ਅਪ੍ਰੈਲ ਨੂੰ ਦੁਪਹਿਰ ਤੱਕ ਖੁੱਲ੍ਹੀ ਰਹਿਣ ਵਾਲੀ ਹੈ ।