ਸਮੱਗਰੀ:
ਪਨੀਰ ਨੂੰ ਵੱਡੇ ਕਿਊਬ ਵਿੱਚ ਕੱਟੋ – 300 ਗ੍ਰਾਮ
ਤੇਲ – 3 ਚਮਚ
ਘਿਓ/ਮੱਖਣ – 1 ਚਮਚ
ਕਸ਼ਮੀਰੀ ਲਾਲ ਮਿਰਚ – 1.5 ਚਮਚ
ਧਨੀਆ ਪਾਊਡਰ – 1 ਚਮਚ
ਗਰਮ ਮਸਾਲਾ ਪਾਊਡਰ – 1 ਚਮਚ
ਪਿਆਜ਼ ਦਰਮਿਆਨੇ ਆਕਾਰ ਦੇ ਕੱਟੇ ਹੋਏ – 1
2 ਟਮਾਟਰ ਪਿਊਰੀ
ਕਸੂਰੀ ਮੇਥੀ – 1 ਚਮਚ
ਜੀਰਾ – 1 ਚਮਚ
ਅਦਰਕ-ਲਸਣ ਦਾ ਪੇਸਟ – 1 ਚੱਮਚ
ਲੂਣ – ਸੁਆਦ ਅਨੁਸਾਰ
ਕਰੀਮ – 2 ਚਮਚੇ
ਦਹੀਂ – 4 ਚਮਚ
ਬਦਾਮ – 10-12 (30 ਮਿੰਟਾਂ ਲਈ ਗਰਮ ਪਾਣੀ ਵਿੱਚ ਭਿੱਜਿਆ)
ਬਣਾਉਣ ਦਾ ਤਰੀਕਾ :
1. ਇਕ ਪੈਨ ਵਿਚ ਤੇਲ ਗਰਮ ਕਰੋ।
2. ਗਰਮ ਹੁੰਦੇ ਹੀ ਇਸ ‘ਚ ਜੀਰਾ ਪਾਓ।
3. ਇਸ ਤੋਂ ਬਾਅਦ ਇਸ ‘ਚ ਪਿਆਜ਼ ਪਾ ਕੇ ਘੱਟ ਅੱਗ ‘ਤੇ ਸੁਨਹਿਰੀ ਹੋਣ ਤੱਕ ਭੁੰਨ ਲਓ।
4. ਜਿਸ ਵਿੱਚ 5-6 ਮਿੰਟ ਲੱਗਣਗੇ। ਜਿਵੇਂ ਹੀ ਪਿਆਜ਼ ਸੁਨਹਿਰੀ ਹੋ ਜਾਣ ਤਾਂ ਅਦਰਕ-ਲਸਣ ਦਾ ਪੇਸਟ ਪਾਓ।
5. ਇਸ ਤੋਂ ਬਾਅਦ ਕਸ਼ਮੀਰੀ ਲਾਲ ਮਿਰਚ ਪਾਊਡਰ ਅਤੇ ਥੋੜ੍ਹਾ ਜਿਹਾ ਪਾਣੀ ਮਿਕਸ ਕਰੋ।
6. ਹੁਣ ਧਨੀਆ ਪਾਊਡਰ, ਹਲਦੀ ਪਾਊਡਰ ਪਾਉਣ ਦੀ ਵਾਰੀ ਹੈ।
7. ਦੋ ਮਿੰਟ ਬਾਅਦ ਇਸ ‘ਚ ਟਮਾਟਰ ਦੀ ਪਿਊਰੀ ਪਾਓ।
8. ਢੱਕ ਕੇ 6-7 ਮਿੰਟ ਲਈ ਘੱਟ ਅੱਗ ‘ਤੇ ਪਕਾਓ।
9. ਭਿੱਜੇ ਹੋਏ ਬਦਾਮ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ‘ਚ ਕਸੂਰੀ ਮੇਥੀ ਅਤੇ ਦਹੀਂ ਮਿਲਾ ਲਓ।
10. ਫਿਰ ਕੱਟਿਆ ਹੋਇਆ ਪਨੀਰ ਪਾਓ। ਦੋ ਤੋਂ ਤਿੰਨ ਮਿੰਟ ਹੋਰ ਪਕਾਓ ਅਤੇ ਉੱਪਰ ਕਰੀਮ ਪਾਓ। ਸਵਾਦਿਸ਼ਟ ‘ਦਮ ਪਨੀਰ ਮਸਾਲਾ’ ਤਿਆਰ ਹੈ।