Nation Post

ਡਾ. ਦਲਜੀਤ ਚੀਮਾ ਨੇ CM ਮਾਨ ਨੂੰ ਵਿਧਾਨ ਸਭਾ ਜ਼ਮੀਨ ਲਈ ਕੀਤੇ ਟਵੀਟ ਨੂੰ ਵਾਪਸ ਲੈਣ ਦੀ ਕੀਤੀ ਅਪੀਲ

cm mann Dr. Daljit Cheema

ਚੰਡੀਗੜ੍ਹ: ਡਾਕਟਰ ਦਲਜੀਤ ਚੀਮਾ ਨੇ ਅੱਜ ਮੁੱਖ ਮੰਤਰੀ ਮਾਨ ਨੂੰ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕਰਨ ਵਾਲਾ ਆਪਣਾ ਟਵੀਟ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀ ਆਪਣੀ ਵਿਧਾਨ ਸਭਾ ਹੈ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਵਾਲਾ ਆਪਣਾ ਟਵੀਟ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਾ ਹਾਂ। ਕਿਉਂਕਿ ਟਵੀਟ ਸੂਬੇ ਦੇ ਹਿੱਤਾਂ ਦੇ ਖਿਲਾਫ ਹੈ। ਚੰਡੀਗੜ੍ਹ ਪੰਜਾਬ ਦਾ ਹੈ ਅਤੇ ਯੂਟੀ ਸਿਰਫ਼ ਇੱਕ ਆਰਜ਼ੀ ਪ੍ਰਬੰਧ ਹੈ।

Exit mobile version