ਟੀਵੀ ਅਦਾਕਾਰਾ ਮਾਹੀ ਵਿਜ ਕੋਰੋਨਾ ਪਾਜ਼ੀਟਿਵ ਹੋਈ ਹੈ। ਮਾਹੀ ਵਿਜ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਵੀਡੀਓ ਸਾਂਝੀ ਕਰਕੇ ਸੂਚਨਾ ਦਿੱਤੀ ਹੈ । ਕੋਵਿਡ 19 ਦੇ ਬਾਰੇ ਵੀ ਸਭ ਨਾਲ ਖੁੱਲ੍ਹ ਕੇ ਗੱਲ ਕੀਤੀ। ਮਾਹੀ ਵਿਜ ਨੇ ਦੱਸਿਆ ਕਿ ਕੋਰੋਨਾ ਪਹਿਲਾਂ ਨਾਲੋਂ ਵੱਧ ਮਾੜਾ ਹੈ।
ਅਦਾਕਾਰਾ ਮਾਹੀ ਵਿਜ ਨੇ ਵੀਡੀਓ ‘ਚ ਦੱਸਿਆ ਕਿ – ‘ਮੈਂ ਕੋਰੋਨਾ ਪਾਜ਼ੀਟਿਵ ਹੋਈ ਹਾਂ,ਇਸ ਨੂੰ 4 ਦਿਨ ਹੋ ਚੁੱਕੇ ਨੇ। ਜਦੋ ਹੀ ਮੈਨੂੰ ਬੁਖਾਰ ਅਤੇ ਹੋਰ ਲੱਛਣ ਮਿਲੇ, ਮੈਂ ਜਾਂਚ ਕਰਵਾਈ । ਸਾਰਿਆਂ ਨੇ ਮੈਨੂੰ ਕਿਹਾ ਕਿ ਇਹ ਟੈਸਟ ਨਾ ਕਰਵਾਓ, ਇਹ ਸਭ ਮੌਸਮ ਕਾਰਨ ਹੋ ਰਿਹਾ ਹੈ। ਪਰ ਮੈਂ ਠੀਕ ਰਹਿਣਾ ਚਾਹੁੰਦੀ ਸੀ, ਕਿਉਂਕਿ ਮੇਰੇ ਘਰ ਵਿੱਚ ਬੱਚੇ ਹਨ, ਇਸ ਲਈ ਮੈਂ ਜਾਂਚ ਕਰਵਾਈ ਅਤੇ ਕੋਰੋਨਾ ਪਾਜ਼ੀਟਿਵ ਨਿਕਲਿਆ। ਮੇਰੇ ਸਰੀਰ ਵਿੱਚ ਬਹੁਤ ਜਿਆਦਾ ਦਰਦ ਵੀ ਹੋ ਰਿਹਾ ਸੀ।
ਅਦਾਕਾਰਾ ਨੇ ਅੱਗੇ ਦੱਸਿਆ ਕਿ – ‘ਇਹ ਕੋਵਿਡ ਪਹਿਲਾ ਨਾਲੋਂ ਜਿਆਦਾ ਖ਼ਤਰਨਾਕ ਹੈ’। ਮੈਨੂੰ ਕੁਝ ਸਮੇਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਜੋ ਮੈਨੂੰ ਪਹਿਲਾ ਕੋਵਿਡ ਹੋਣ ਤੇ ਨਹੀਂ ਹੋਇਆ ਸੀ। ਮੈਂ ਸਾਰਿਆਂ ਨੂੰ ਸੁਰੱਖਿਅਤ ਰਹਿਣ ਅਤੇ ਆਪਣਾ ਧਿਆਨ ਰੱਖਣ ਦੀ ਸਲਾਹ ਦਿੰਦੀ ਹੈ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪਰਿਵਾਰ ਜਾਂ ਬੱਚੇ ਸਾਡੇ ਕਰਕੇ ਦੁਖੀ ਹੋਣ। ਮੈਂ ਆਪਣੇ ਬੱਚਿਆਂ ਤੋਂ ਦੂਰ ਹਾਂ। ਆਪਣੀ ਬੱਚੀ ਤਾਰਾ ਨੂੰ ਵੀਡੀਓ ਕਾਲ ‘ਤੇ ਦੇਖ ਕੇ ਮੈਂ ਬਹੁਤ ਰੋਈ । ਉਸ ਨੂੰ ਮਾਂ ਦੀ ਲੋੜ ਹੈ,ਪਰ ਮੈ ਉਸ ਕੋਲ ਨਹੀਂ ਜਾ ਸਕਦੀ |