ਟਵਿੱਟਰ ਨੇ 20 ਤਰੀਕ ਰਾਤ 12 ਵਜੇ ਤੋ ਪ੍ਰਮਾਣਿਤ ਖਾਤਿਆਂ ਤੋਂ ਬਲੂ ਟਿੱਕ ਨੂੰ ਹਟਾ ਦਿੱਤਾ ਗਿਆ ਹੈ। ਟਵਿੱਟਰ ਨੇ ਉਨ੍ਹਾਂ ਖਾਤਿਆਂ ਤੋਂ ਬਲੂ ਟਿੱਕ ਹਟਾਇਆ ਹੈ ਜਿਨ੍ਹਾਂ ਨੇ ਟਵਿੱਟਰ ਬਲੂ ਪਲਾਨ ਲਈ ਪੈਸੇ ਨਹੀਂ ਭਰੇ ਸੀ। ਇਸ ਵਿੱਚ ਰਾਹੁਲ ਗਾਂਧੀ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਵਿਰਾਟ ਕੋਹਲੀ, ਸਲਮਾਨ ਖਾਨ, ਸ਼ਾਹਰੁਖ ਖਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਨਾਮ ਸ਼ਾਮਿਲ ਹਨ।ਹੁਣ ਉਨ੍ਹਾਂ ਖਾਤਿਆਂ ‘ਤੇ ਹੀ ਬਲੂ ਟਿਕ ਦਿਖਾਈ ਦੇਣਗੇ ਜਿਨ੍ਹਾਂ ਨੇ ਟਵਿੱਟਰ ‘ਤੇ ਬਲੂ ਟਿਕ ਲਈ ਭੁਗਤਾਨ ਕੀਤਾ ਹੈ|
ਟਵਿੱਟਰ ਨੂੰ ਖਰੀਦ ਲੈਣ ਤੋਂ ਬਾਅਦ ਐਲੋਨ ਮਸਕ ਨੇ ਪਾਲਿਸੀ ਦੇ ਵਿੱਚ ਕੁਝ ਬਦਲਾਅ ਕੀਤੇ ਸੀ। ਇਨ੍ਹਾਂ ‘ਚ ਪ੍ਰਮਾਣਿਤ ਖਾਤਿਆਂ ਵਾਲੀ ਪਾਲਿਸੀ ਵੀ ਸੀ। ਟਵਿੱਟਰ ਨੇ ਘੋਸ਼ਣਾ ਕੀਤੀ ਸੀ ਕਿ ਹੁਣ ਬਲੂ ਟਿਕ ਵਾਸਤੇ ਯੂਜ਼ਰ ਨੂੰ ਮਹੀਨਾਵਾਰ ਚਾਰਜ ਭਰਨਾ ਪਵੇਗਾ। ਟਵਿਟਰ ਨੇ ਪਹਿਲਾਂ ਹੀ ਦੱਸਿਆ ਸੀ ਕਿ ਜਿਨ੍ਹਾਂ ਯੂਜ਼ਰ ਕੋਲ ਪ੍ਰਮਾਣਿਤ ਖਾਤੇ ਹਨ ਤੇ ਜੇ ਉਨ੍ਹਾਂ ਨੇ ਬਲੂ ਟਿਕ ਲਈ ਪੈਸੇ ਨਹੀਂ ਭਰੇ ਤਾਂ 20 ਅਪ੍ਰੈਲ ਤੋਂ ਬਾਅਦ ਉਨ੍ਹਾਂ ਦੇ ਬਲੂ ਟਿਕ ਨਜ਼ਰ ਨਹੀਂ ਆਉਣਗੇ।