ਟਵਿੱਟਰ ਨਵੇਂ ਖਾਤਿਆਂ ਨੂੰ 90 ਦਿਨਾਂ ਲਈ ਬਲੂ ਸਬਸਕ੍ਰਿਪਸ਼ਨ ਸੇਵਾ ਖਰੀਦਣ ਦੀ ਆਗਿਆ ਨਹੀਂ ਦੇਵੇਗਾ। ਇਸ ਦਾ ਮਤਲਬ ਹੈ ਕਿ ਯੂਜ਼ਰ ਨਵੇਂ ਖਾਤੇ ਦੀ ਪੁਸ਼ਟੀ ਨਹੀਂ ਕਰ ਸਕਣਗੇ। ਇਹ ਘੁਟਾਲੇ ਅਤੇ ਫਰਜ਼ੀ ਖਾਤਿਆਂ ਦੀ ਸੰਭਾਵਨਾ ਨੂੰ ਘੱਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।
ਰਿਪੋਰਟ ਦੇ ਅਨੁਸਾਰ, ਪੁਰਾਣੇ ਪਲਾਨ ਵਿੱਚ ਵੇਟਿੰਗ ਪੀਰੀਅਡ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ, ਪਰ ਇੱਕ ਚੇਤਾਵਨੀ ਦਿੱਤੀ ਗਈ ਸੀ ਕਿ 9 ਨਵੰਬਰ, 2022 ਨੂੰ ਜਾਂ ਇਸ ਤੋਂ ਬਾਅਦ ਬਣਾਏ ਗਏ ਟਵਿੱਟਰ ਖਾਤੇ ਇਸ ਸਮੇਂ ਟਵਿੱਟਰ ਬਲੂ ਦੀ ਗਾਹਕੀ ਲੈਣ ਵਿੱਚ ਅਸਮਰੱਥ ਹੋਣਗੇ।