ਅੱਜ 20 ਫਰਵਰੀ, ਟਵਿਟਰ ਤੋਂ ਬਾਅਦ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਵੀ ਬਲੂ ਟਿੱਕ ਵੈਰੀਫਿਕੇਸ਼ਨ ਲਈ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਹਨ| ਮੈਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ 19 ਫਰਵਰੀ ਦੇਰ ਰਾਤ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕਰਨ ਦੀ ਸੂਚਨਾ ਦਿੱਤੀ ਹੈ|
ਇਸ ਨੂੰ ਹਾਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਯੂਜ਼ਰਸ ਲਈ ਟਰਾਇਲ ਆਧਾਰ ’ਤੇ ਰੋਲਆਊਟ ਕੀਤਾ ਜਾ ਰਿਹਾ ਹੈ। ਟੈਸਟ ਕਰਨ ਤੋਂ ਬਾਅਦ ਹੀ ਇਸ ਨੂੰ ਅਮਰੀਕਾ ’ਚ ਲਾਂਚ ਕੀਤਾ ਜਾਵੇਗਾ। ਜ਼ੁਕਰਬਰਗ ਨੇ ਲਿਖਿਆ ਹੈ ਕਿ ਇਸ ਹਫਤੇ ਵਿੱਚ ਅਸੀਂ ਮੈਟਾ ਵੈਰੀਫਾਈਡ ਸਰਵਿਸ ਲਾਂਚ ਕਰਨ ਜਾ ਰਹੇ ਹਾਂ। ਇਹ ਇੱਕ ਸਬਸਕ੍ਰਿਪਸਨ ਸਰਵਿਸ ਹੈ। ਇਸ ’ਚ ਤੁਹਾਨੂੰ ਸਰਕਾਰੀ ਪੱਤਰ ਰਾਹੀਂ ਬਲੂ ਟਿੱਕ ਮਿਲ ਜਾਵੇਗਾ| ਇਸ ਨਾਲ ਤੁਹਾਡੇ ਖਾਤੇ ਨੂੰ ਵਾਧੂ ਸੁਰੱਖਿਆ ਮਿਲ ਜਾਵੇਗੀ । ਇਸ ਤੋਂ ਬਿਨਾ ਯੂਜ਼ਰਸ ਨੂੰ ਕਈ ਹੋਰ ਫੀਚਰਸ ਵੀ ਦਿੱਤੇ ਜਾਣਗੇ। ਇਹ ਨਵੀਂ ਸਕੀਮ ਪ੍ਰਮਾਣਿਕਤਾ ਅਤੇ ਸੁਰੱਖਿਆ ਵਿੱਚ ਵਾਧਾ ਕਰਨ ਲਈ ਹੈ।
ਮੈਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਦੱਸਿਆ ਹੈ ਕਿ ‘ਅਸੀਂ ਇਸ ਹਫਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਇਹ ਸੇਵਾ ਸ਼ੁਰੂ ਕਰਨ ਜਾ ਰਹੇ ਹੈ | ਜਿਸ ਤੋਂ ਬਾਅਦ ਛੇਤੀ ਹੀ ਇਸ ਨੂੰ ਹੋਰ ਦੇਸ਼ਾਂ ’ਚ ਵੀ ਲਾਗੂ ਕੀਤਾ ਜਾਵੇਗਾ।