Nation Post

ਜਿਨ੍ਹਾਂ ਲੋਕਾਂ ਦਾ SBI ਚ ਖਾਤਾ ,ਊਨਾ ਨੂੰ ਬੈੰਕ ਨੇ ਕੀਤਾ ਅਲਰਟ ,ਹੋ ਸਕਦਾ ਨੁਕਸਾਨ !

SBI ਦੇ ਗਾਹਕਾਂ ਲਈ ਅਹਿਮ ਖਬਰ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਦੋ ਦਿਨਾਂ ਲਈ ਗਾਹਕਾਂ ਨੂੰ ਅਲਰਟ ਕੀਤਾ ਹੈ। ਦਰਅਸਲ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ 28-29 ਮਾਰਚ ਨੂੰ ਦੋ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਹੈ। ਅਜਿਹੇ ‘ਚ SBI ਨੂੰ ਡਰ ਹੈ ਕਿ ਇਸ ਨਾਲ ਬੈਂਕ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

SBI ਨੇ ਇਸ ਲਈ ਸ਼ੇਅਰ ਬਾਜ਼ਾਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਐਸਬੀਆਈ ਨੇ ਆਪਣੀ ਜਾਣਕਾਰੀ ਵਿੱਚ ਕਿਹਾ, “ਹੜਤਾਲ ਦੇ ਦਿਨਾਂ ਵਿੱਚ ਬੈਂਕ ਨੇ ਆਪਣੀਆਂ ਸ਼ਾਖਾਵਾਂ ਤੇ ਦਫਤਰਾਂ ਵਿੱਚ ਆਮ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ, ਪਰ ਇਹ ਡਰ ਹੈ ਕਿ ਹੜਤਾਲ ਕਾਰਨ ਬੈਂਕਾਂ ਵਿੱਚ ਕੰਮਕਾਜ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦਾ ਹੈ।” ਅਜਿਹੇ ‘ਚ ਗਾਹਕਾਂ ਨੂੰ ਵੀ ਪਹਿਲਾਂ ਤੋਂ ਹੀ ਅਲਰਟ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਕੋਈ ਜ਼ਰੂਰੀ ਕੰਮ ਕਰਨਾ ਹੈ ਜਾਂ SBI ਦੀ ਬ੍ਰਾਂਚ ‘ਚ ਜਾਣਾ ਹੈ ਤਾਂ 28-29 ਨੂੰ ਨਜ਼ਰਅੰਦਾਜ਼ ਕਰੋ ਜਾਂ ਪਹਿਲੀ ਬ੍ਰਾਂਚ ਤੋਂ ਜਾਣਕਾਰੀ ਲਓ।

Exit mobile version