ਅੱਜ ਯਾਨੀ ਸ਼ਨੀਵਾਰ ਸਵੇਰੇ ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਜਦੋਂ ਰੈਲੀ ਦੌਰਾਨ ਭਾਸ਼ਣ ਦੇ ਰਹੇ ਸੀ ਤਾ ਉਸੇ ਸਮੇਂ ਸਮੋਕ ਬੰਬ ਨਾਲ ਹਮਲਾ ਹੋ ਗਿਆ। ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਨੂੰ ਸੁਰੱਖਿਆ ਕਰਮਚਾਰੀਆਂ ਨੇ ਤਰੁੰਤ ਸੁਰੱਖਿਅਤ ਬਾਹਰ ਕੱਢਿਆ । ਪੁਲਿਸ ਨੇ ਮੌਕੇ ‘ਤੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਸਭਾ ਵਿਚ ਬਲਾਸਟ ਦੇ ਬਾਅਦ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਵਾਲ-ਵਾਲ ਬਚ ਗਏ ਹਨ।
ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਵਾਕਾਯਾਮਾ ਸ਼ਹਿਰ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸੀ | ਜਿਸ ‘ਦੌਰਾਨ ਭਾਸ਼ਣ ਸ਼ੁਰੂ ਹੁੰਦਿਆਂ ਹੀ ਧਮਾਕਾ ਹੋ ਗਿਆ । ਸਭਾ ਵਿੱਚ ਸਮੋਕ ਬੰਬ ਦੇ ਹਮਲੇ ਤੋਂ ਬਾਅਦ ਸਾਰੇ ਪਾਸੇ ਧੂੰਆਂ ਫੈਲ ਗਿਆ ਸੀ। ਇਸ ਘਟਨਾ ਦੀਆ ਵੀਡੀਓ ਜੋ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀਆਂ ਹਨ,ਉਨ੍ਹਾਂ ਵਿੱਚ ਸਾਫ ਪਤਾ ਲੱਗ ਰਿਹਾ ਹੈ ਕਿ ਹਮਲਾ ਹੋਣ ਤੋਂ ਬਾਅਦ ਸਭਾ ਵਿੱਚ ਇਕੱਠੇ ਹੋਏ ਲੋਕਾਂ ਵਿੱਚ ਹਫੜਾ-ਦਫੜੀ ਮੱਚ ਜਾਂਦੀ ਹੈ। ਇਸ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਭੱਜਣ ਲੱਗੇ ਨੂੰ ਕਾਬੂ ਕਰ ਲਿਆ ਹੈ।